ਵੈੱਬ ਡੈਸਕ- ਜੋਤਿਸ਼ ਸ਼ਾਸਤਰ ਦੇ ਅਨੁਸਾਰ, ਗ੍ਰਹਿਆਂ ਦੀ ਚਾਲ 'ਚ ਬਦਲਾਅ ਮਨੁੱਖੀ ਜੀਵਨ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸੇ ਕੜੀ 'ਚ, ਨਿਆਂ ਦੇ ਦੇਵਤਾ ਅਤੇ ਕਰਮਫਲ ਦਾਤਾ ਸ਼ਨੀ ਦੇਵ 20 ਜਨਵਰੀ 2026 ਨੂੰ ਆਪਣੇ ਹੀ ਨਕਸ਼ਤਰ 'ਉੱਤਰਾਭਾਦ੍ਰਪਦ' 'ਚ ਪ੍ਰਵੇਸ਼ ਕਰ ਚੁੱਕੇ ਹਨ। ਇਹ ਗੋਚਰ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼ਨੀ ਦੇਵ ਲਗਭਗ 27 ਸਾਲਾਂ ਬਾਅਦ ਮੁੜ ਆਪਣੇ ਇਸ ਨਕਸ਼ਤਰ 'ਚ ਪਰਤੇ ਹਨ।
ਚਾਰ ਮਹੀਨੇ ਨਕਸ਼ਤਰ 'ਚ ਬਿਰਾਜਮਾਨ ਰਹਿਣਗੇ ਸ਼ਨੀ ਦੇਵ
ਸ਼ਨੀ ਦੇਵ 20 ਜਨਵਰੀ 2026 ਤੋਂ 17 ਮਈ 2026 ਤੱਕ (ਲਗਭਗ ਚਾਰ ਮਹੀਨੇ) ਇਸੇ ਨਕਸ਼ਤਰ 'ਚ ਬਿਰਾਜਮਾਨ ਰਹਿਣਗੇ। ਉੱਤਰਾਭਾਦ੍ਰਪਦ ਨਕਸ਼ਤਰ 27 ਨਕਸ਼ਤਰਾਂ 'ਚੋਂ 26ਵਾਂ ਹੈ, ਜਿਸ ਦੇ ਸੁਆਮੀ ਖੁਦ ਸ਼ਨੀ ਦੇਵ ਹਨ। ਇਹ ਨਕਸ਼ਤਰ ਅਨੁਸ਼ਾਸਨ, ਸੰਤੁਲਨ ਅਤੇ ਨਿਰੰਤਰ ਕਰਮ ਦੀ ਸਿੱਖਿਆ ਦਿੰਦਾ ਹੈ।
ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ:
1. ਬ੍ਰਿਖ ਰਾਸ਼ੀ (Taurus)
ਇਹ ਸਮਾਂ ਇਸ ਰਾਸ਼ੀ ਲਈ ਸਭ ਤੋਂ ਸ਼ੁੱਭ ਹੈ। ਆਮਦਨ 'ਚ ਵਾਧਾ, ਨੌਕਰੀ 'ਚ ਸਥਿਰਤਾ ਅਤੇ ਵਪਾਰ 'ਚ ਵੱਡੇ ਲਾਭ ਦੇ ਯੋਗ ਹਨ।
2. ਮਿਥੁਨ ਰਾਸ਼ੀ (Gemini)
ਮਾਨ-ਸਨਮਾਨ ਅਤੇ ਤਰੱਕੀ ਦੇ ਰਾਹ ਖੁੱਲ੍ਹਣਗੇ। ਨਵੀਂਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਅਤੇ ਧਨ ਦੀ ਆਮਦ ਵਧੇਗੀ।
3. ਕੰਨਿਆ ਰਾਸ਼ੀ (Virgo)
ਲੰਬੇ ਸਮੇਂ ਤੋਂ ਚੱਲ ਰਹੀਆਂ ਕਰੀਅਰ ਅਤੇ ਪੈਸੇ ਦੀਆਂ ਮੁਸ਼ਕਲਾਂ ਖਤਮ ਹੋਣਗੀਆਂ। ਮਾਨਸਿਕ ਸ਼ਾਂਤੀ ਮਿਲੇਗੀ ਅਤੇ ਤਰੱਕੀ ਦੇ ਯੋਗ ਬਣਨਗੇ।
4. ਧਨੁ ਰਾਸ਼ੀ (Sagittarius)
ਜੀਵਨ 'ਚ ਚੱਲ ਰਹੀ ਅਸਥਿਰਤਾ ਦੂਰ ਹੋਵੇਗੀ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਨਵੀਂਆਂ ਯੋਜਨਾਵਾਂ ਲੰਬੇ ਸਮੇਂ ਤੱਕ ਲਾਭ ਦੇਣਗੀਆਂ।
5. ਮਕਰ ਰਾਸ਼ੀ (Capricorn)
ਪਿਛਲੇ ਸਮੇਂ ਦੇ ਸੰਘਰਸ਼ਾਂ ਅਤੇ ਮਾਨਸਿਕ ਪੀੜਾ ਤੋਂ ਮੁਕਤੀ ਮਿਲੇਗੀ। ਇਹ ਸਮਾਂ ਤੁਹਾਡੀ ਮਿਹਨਤ ਦਾ ਫਲ ਦਿਵਾਉਣ ਵਾਲਾ ਸਾਬਤ ਹੋਵੇਗਾ।
ਹੋਰ ਰਾਸ਼ੀਆਂ 'ਤੇ ਪ੍ਰਭਾਵ:
- ਮੇਸ਼ ਰਾਸ਼ੀ ਵਾਲਿਆਂ ਲਈ ਇਹ ਸਮਾਂ ਧੀਰਜ ਦੀ ਪ੍ਰੀਖਿਆ ਲੈਣ ਵਾਲਾ ਹੋਵੇਗਾ।
- ਕਰਕ ਰਾਸ਼ੀ ਵਾਲਿਆਂ ਨੂੰ ਭਾਵਨਾਤਮਕ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਸਿੰਘ ਰਾਸ਼ੀ ਲਈ ਸੰਘਰਸ਼ ਤੋਂ ਬਾਅਦ ਸਫਲਤਾ ਦੇ ਯੋਗ ਹਨ।
- ਤੁਲਾ ਰਾਸ਼ੀ ਲਈ ਕਰਮ ਅਤੇ ਸੰਤੁਲਨ ਬਣਾਏ ਰੱਖਣ ਦਾ ਸਮਾਂ ਹੈ।
- ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਵਾਧੂ ਖਰਚਿਆਂ ਅਤੇ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
- ਕੁੰਭ ਰਾਸ਼ੀ ਵਾਲਿਆਂ ਨੂੰ ਮਿਹਨਤ ਦਾ ਫਲ ਦੇਰੀ ਨਾਲ ਪਰ ਸਥਾਈ ਮਿਲੇਗਾ।
- ਮੀਨ ਰਾਸ਼ੀ ਲਈ ਇਹ ਸਮਾਂ ਅਧਿਆਤਮਿਕ ਉੱਨਤੀ ਅਤੇ ਆਤਮ-ਵਿਸ਼ਵਾਸ ਵਧਾਉਣ ਵਾਲਾ ਰਹੇਗਾ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟੋਲ ਪਲਾਜ਼ਿਆਂ 'ਤੇ ਰੁਕਣ ਦਾ ਝੰਜਟ ਖ਼ਤਮ! ਇਸ ਸੂਬੇ 'ਚ ਹੁਣ ਚੱਲਦੀਆਂ ਗੱਡੀਆਂ ਦਾ ਕੱਟਿਆ ਜਾਵੇਗਾ ਟੈਕਸ
NEXT STORY