ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਦੌਰਾਨ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਤਣਾਅ ਪੈਦਾ ਹੋ ਗਿਆ। ਸੂਬੇ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਉਮੀਦਵਾਰ ਵਿਜੇ ਕੁਮਾਰ ਸਿਨਹਾ ਦੇ ਕਾਫ਼ਲੇ 'ਤੇ ਹਮਲਾ ਹੋਇਆ।
ਇਹ ਘਟਨਾ ਲਖੀਸਰਾਏ ਦੇ ਖੋਰੀਆਰੀ ਪਿੰਡ ਵਿੱਚ ਵਾਪਰੀ, ਜਿੱਥੇ ਰਾਸ਼ਟਰੀ ਜਨਤਾ ਦਲ (RJD) ਦੇ ਸਮਰਥਕਾਂ ਨੇ ਸਿਨਹਾ ਦੀ ਕਾਰ ਨੂੰ ਘੇਰ ਲਿਆ। ਵਿਰੋਧ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ 'ਤੇ ਚੱਪਲਾਂ ਸੁੱਟੀਆਂ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰਦਿਆਂ "ਵਿਜੇ ਸਿਨਹਾ ਮੁਰਦਾਬਾਦ" ਦੇ ਨਾਅਰੇ ਲਗਾਏ ਤੇ ਕਾਫ਼ਲੇ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।
ਵਿਜੇ ਸਿਨਹਾ ਨੇ ਸਿੱਧੇ ਤੌਰ 'ਤੇ ਆਰ.ਜੇ.ਡੀ. ਦੇ "ਗੁੰਡਿਆਂ" 'ਤੇ ਇਹ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਗੁੰਡੇ ਉਨ੍ਹਾਂ ਨੂੰ ਪਿੰਡ ਵਿੱਚ ਜਾਣ ਨਹੀਂ ਦੇ ਰਹੇ ਸਨ ਅਤੇ ਵੋਟਰਾਂ ਨੂੰ ਡਰਾ ਰਹੇ ਸਨ। ਸਿਨਹਾ ਨੇ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ, "ਜੇਕਰ ਐੱਨ.ਡੀ.ਏ. (NDA) ਸੱਤਾ ਵਿੱਚ ਆਉਂਦੀ ਹੈ, ਤਾਂ ਇਨ੍ਹਾਂ ਦੀ ਛਾਤੀ 'ਤੇ ਬੁਲਡੋਜ਼ਰ ਚੱਲੇਗਾ।" ਉਨ੍ਹਾਂ ਨੇ ਘਟਨਾ ਵਾਲੀ ਥਾਂ 'ਤੇ ਰੋਸ ਪ੍ਰਦਰਸ਼ਨ ਕਰਨ ਦੀ ਗੱਲ ਵੀ ਕਹੀ ਅਤੇ ਐੱਸ.ਪੀ. ਨੂੰ ਕਮਜ਼ੋਰ ਅਤੇ ਡਰਪੋਕ ਦੱਸਿਆ।
ਹਾਲਾਂਕਿ ਆਰ.ਜੇ.ਡੀ. ਨੇ ਇਸ ਘਟਨਾ ਵਿੱਚ ਆਪਣੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਜਾਰੀ ਸੀ ਅਤੇ ਦੁਪਹਿਰ 1 ਵਜੇ ਤੱਕ 42.31 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ।
ਹੋਟਲ ਦੇ ਕਮਰਿਆਂ 'ਚ ਕਿਉਂ ਵਿਛਾਈਆਂ ਜਾਂਦੀਆਂ ਹਨ ਚਿੱਟੀਆਂ ਚਾਦਰਾਂ? ਸੱਚ ਜਾਣ ਕੇ ਰਹਿ ਜਾਓਗੇ ਹੈਰਾਨ
NEXT STORY