ਜੰਮੂ - ਕਸ਼ਮੀਰ ਦੇ ਕੁਲਗਾਮ ਦੇ ਨੇਹਮਾ ਇਲਾਕੇ 'ਚ ਅੱਤਵਾਦੀਆਂ ਨੇ ਸੋਮਵਾਰ ਰਾਤ ਨੂੰ CRPF ਕੈਂਪ 'ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦਾ ਇੱਕ ਸੁਰੱਖਿਆ ਮੁਲਾਜ਼ਮਾ (ASI) ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਅੱਜ (ਸੋਮਵਾਰ) ਦਿਨ 'ਚ ਬਾਰਾਮੂਲਾ ਜ਼ਿਲ੍ਹੇ ਦੇ ਕਰੇਇਰੀ ਇਲਾਕੇ 'ਚ ਸੀ.ਆਰ.ਪੀ.ਐੱਫ. ਨਾਕਾ ਪਾਰਟੀ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ 'ਚ ਅਜੇ ਤੱਕ 4 ਜਵਾਨ ਸ਼ਹੀਦ ਹੋ ਗਏ ਜਦੋਂ ਕਿ 2 ਅੱਤਵਾਦੀ ਵੀ ਮਾਰੇ ਗਏ।
ਇੱਕ ਹੀ ਦਿਨ 'ਚ CRPF ਕੈਂਪ 'ਤੇ 2 ਹਮਲੇ ਹੋਣ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਅੱਤਵਾਦੀਆਂ ਨੇ ਸੋਮਵਾਰ ਰਾਤ ਕੁਲਗਾਮ ਦੇ 18 ਸੀ.ਆਰ.ਪੀ.ਐੱਫ. ਦੇ ਨੇਹਾਮਾ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ 'ਚ ਇੱਕ ਸਭ ਇੰਸਪੈਕਟਰ (ਗਾਰਡ ਕਮਾਂਡਰ) ਜੋ ਮੇਨ ਗੇਟ 'ਤੇ ਖੜ੍ਹਾ ਸੀ ਉਸ ਦੇ ਗੋਢੇ 'ਚ ਸੱਟ ਲੱਗੀ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫਿਲਹਾਲ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਸ਼ਹੀਦ ਹੋਏ 4 ਜਵਾਨਾਂ 'ਚੋਂ 2 ਸੀ.ਆਰ.ਪੀ.ਐੱਫ. ਦੇ ਜਵਾਨ ਸਨ ਤਾਂ ਇੱਕ ਪੁਲਸ ਮੁਲਾਜ਼ਮ ਅਤੇ ਇੱਕ ਫੌਜ ਦਾ ਜਵਾਨ ਸ਼ਾਮਲ ਹੈ।
ਹਵਾਲਾ ਰੈਕੇਟ 'ਚ ਵੱਡਾ ਖੁਲਾਸਾ, ਚੀਨੀ ਨਾਗਰਿਕ ਨੇ ਫਰਜ਼ੀ ਪਤੇ 'ਤੇ ਬਣਾਈਆਂ
NEXT STORY