ਨੈਸ਼ਨਲ ਡੈਸਕ : ਨੋਇਡਾ ਦੇ ਫੇਜ਼-2 ਥਾਣਾ ਪੁਲਸ ਨੇ ਇਕ ਆਟੋ ਰਿਕਸ਼ਾ ਵਿਚ ਇਕ ਲੜਕੀ ਨਾਲ ਛੇੜਛਾੜ ਕਰਨ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਬਦਮਾਸ਼ ਨੂੰ ਸ਼ਨੀਵਾਰ ਸਵੇਰੇ ਇਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਚਲਾਈ ਗੋਲੀ ਉਸ ਦੇ ਪੈਰ ਵਿਚ ਲੱਗੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਆਟੋ ਰਿਕਸ਼ਾ ਅਤੇ ਨਾਜਾਇਜ਼ ਅਸਲਾ ਬਰਾਮਦ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਜਬਰ-ਜ਼ਨਾਹ ਅਤੇ ਛੇੜਛਾੜ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 7 ਕੇਸ ਦਰਜ ਹਨ।
ਡਿਪਟੀ ਕਮਿਸ਼ਨਰ ਆਫ ਪੁਲਸ (ਜ਼ੋਨ-2) ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ 21 ਅਗਸਤ ਨੂੰ ਇਕ ਵਿਅਕਤੀ ਨੇ ਥਾਣਾ ਫੇਜ਼-2 ਵਿਚ ਰਿਪੋਰਟ ਦਰਜ ਕਰਵਾਈ ਸੀ ਕਿ 16 ਅਗਸਤ ਨੂੰ ਉਸ ਦੀ ਭੈਣ ਸੂਰਜਪੁਰ ਤੋਂ ਭੰਗੇਲ ਦੀ ਭੱਠਾ ਕਾਲੋਨੀ ਸਥਿਤ ਆਪਣੇ ਘਰ ਆਟੋ ਰਿਕਸ਼ਾ ਵਿਚ ਪਰਤ ਹੀ ਸੀ, ਉਦੋਂ ਆਟੋ ਰਿਕਸ਼ਾ ਚਾਲਕ ਨੇ ਸੈਕਟਰ-88 ਦੇ ਕੋਲ ਉਸ ਦੀ ਭੈਣ ਨੂੰ ਕਿਹਾ ਕਿ ਆਟੋ ਵਿਚ ਸੀਐੱਨਜੀ ਖ਼ਤਮ ਹੋ ਗਈ ਹੈ।
ਇਹ ਵੀ ਪੜ੍ਹੋ : ਸਟੀਲ ਪਲਾਂਟ 'ਚ ਜ਼ਬਰਦਸਤ ਧਮਾਕਾ; ਪਿਘਲਿਆ ਹੋਇਆ ਲੋਹਾ ਮਜ਼ਦੂਰਾਂ 'ਤੇ ਡਿੱਗਿਆ, 30 ਜ਼ਖਮੀ
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਆਟੋ ਰਿਕਸ਼ਾ ਚਾਲਕ ਉਸ ਦੀ ਭੈਣ ਨੂੰ ਸੀਐੱਨਜੀ ਭਰਨ ਦੇ ਬਹਾਨੇ ਸੁੰਨਸਾਨ ਥਾਂ ’ਤੇ ਲੈ ਗਿਆ। ਉੱਥੇ ਆਟੋ ਰਿਕਸ਼ਾ ਵਿਚ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੜਕੀ ਦੀਆਂ ਚੀਕਾਂ ਸੁਣ ਕੇ ਉੱਥੋਂ ਲੰਘ ਰਹੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੂੰ ਆਉਂਦੇ ਦੇਖ ਆਟੋ ਚਾਲਕ ਨੇ ਲੜਕੀ ਨੂੰ ਆਟੋ ਰਿਕਸ਼ਾ ਤੋਂ ਧੱਕਾ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਡਿਪਟੀ ਕਮਿਸ਼ਨਰ ਆਫ ਪੁਲਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਵਿਸ਼ੇਸ਼ ਟੀਮ ਦਾ ਗਠਨ ਕਰਕੇ ਆਟੋ ਰਿਕਸ਼ਾ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਤੜਕੇ ਪੁਲਸ ਨੇ ਇਕ ਆਟੋ ਰਿਕਸ਼ਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਆਟੋ ਚਾਲਕ ਨਾ ਰੁਕਿਆ ਤਾਂ ਪੁਲਸ ਨੇ ਉਸ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੇ ਪੁਲਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਨੇ ਵੀ ਗੋਲੀ ਚਲਾਈ ਜੋ ਦੋਸ਼ੀ ਦੀ ਲੱਤ 'ਚ ਲੱਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ 26 ਸਾਲਾ ਕੁਲਦੀਪ ਉਰਫ਼ ਸੋਨੂੰ ਵਜੋਂ ਹੋਈ ਹੈ ਅਤੇ ਉਹ ਕਨੌਜ ਦਾ ਰਹਿਣ ਵਾਲਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲਕਾਤਾ ਮੈਡੀਕਲ ਕਾਲਜ ਦੀ ਵਿਦਿਆਰਥਣ ਦਾ ਦੋਸ਼, ਤ੍ਰਿਮੂਲ ’ਚ ਸ਼ਾਮਲ ਨਾ ਹੋਣ ’ਤੇ ਫੇਲ ਕਰ ਦੇਣ ਦੀ ਮਿਲੀ ਸੀ ਧਮਕੀ
NEXT STORY