ਸੋਪੋਰ (ਭਾਸ਼ਾ)- ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ 'ਚ ਇਕ ਮਸਜਿਦ ਦੀ ਉਸਾਰੀ ਲਈ ਫੰਡ ਇਕੱਠਾ ਕਰਨ ਲਈ ਦਾਨ ਕੀਤੇ ਗਏ ਇਕ ਆਂਡੇ ਨੂੰ 2.26 ਲੱਖ ਰੁਪਏ ਮਿਲੇ ਹਨ। ਮਸਜਿਦ ਪ੍ਰਬੰਧਕ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਸ਼੍ਰੀਨਗਰ ਤੋਂ 55 ਕਿਲੋਮੀਟਰ ਦੂਰ ਸੋਪੋਰ ਦੇ ਮਲਪੋਰ ਪਿੰਡ ਦਾ ਹੈ, ਜਿੱਥੇ ਸਥਾਨਕ ਮਸਜਿਦ ਕਮੇਟੀ ਨੇ ਨਕਦ ਅਤੇ ਵਸਤੂ ਦੋਹਾਂ ਤਰ੍ਹਾਂ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਇਕ ਬਜ਼ੁਰਗ ਔਰਤ ਨੇ ਆਪਣਾ ਨਾਂ ਨਾ ਦੱਸਣ ਦੀ ਬੇਨਤੀ ਨਾਲ ਦੱਸਿਆ ਕਿ ਉਸ ਨੇ ਆਪਣੀ ਮੁਰਗੀ ਤੋਂ ਇਕ ਤਾਜ਼ਾ ਆਂਡਾ ਦਾਨ ਕੀਤਾ ਸੀ। ਦਾਨ ਕੀਤੀਆਂ ਗਈਆਂ ਸਾਰੀਆਂ ਵਸਤੂਆਂ ਨੂੰ ਨੀਲਾਮੀ ਲਈ ਰੱਖਿਆ ਗਿਆ ਸੀ ਅਤੇ ਆਂਡੇ ਤੋਂ ਸਭ ਤੋਂ ਵੱਧ ਪੈਸੇ ਮਿਲੇ।
ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਲੋਕਾਂ ਨੇ ਤਿੰਨ ਦਿਨਾਂ ਤੱਕ ਆਂਡੇ ਦੀ ਬੋਲੀ ਲਗਾਈ ਅਤੇ ਹਰ ਦੌਰ ਤੋਂ ਬਾਅਦ, ਸਫ਼ਲ ਬੋਲੀ ਲਗਾਉਣ ਵਾਲੇ ਨੇ ਆਪਣੀ ਬੋਲੀ ਦੀ ਰਾਸ਼ੀ ਦਾ ਭੁਗਤਾਨ ਕੀਤਾ ਅਤੇ ਫਿਰ ਵੱਧ ਰਾਸ਼ੀ ਜੁਟਾਉਣ ਲਈ ਆਂਡੇ ਨੂੰ ਦਾਜ ਵਜੋਂ ਕਮੇਟੀ ਨੂੰ ਵਾਪਸ ਕਰ ਦਿੱਤਾ। ਨੀਲਾਮੀ ਦੇ ਆਖ਼ਰੀ ਦਿਨ ਦਾਨਿਸ਼ ਅਹਿਮਦ ਨਾਂ ਦੇ ਨੌਜਵਾਨ ਕਾਰੋਬਾਰੀ ਨੇ 70 ਹਜ਼ਾਰ ਰੁਪਏ 'ਚ ਆਂਡਾ ਖਰੀਦਿਆ। ਗੁਆਂਢੀ ਵਾਰਪੋਰਾ ਇਲਾਕੇ ਦੇ ਵਸਨੀਕ ਅਹਿਮਦ ਨੇ ਕਿਹਾ,"ਅਸੀਂ ਇਸ ਮਸਜਿਦ ਦਾ ਨਿਰਮਾਣ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਬਹੁਤ ਉਤਸੁਕ ਹਾਂ ਕਿਉਂਕਿ ਮਸਜਿਦ ਨੂੰ ਵੱਡਾ ਬਣਾਉਣ ਦੀ ਯੋਜਨਾ ਹੈ, ਇਸ ਲਈ ਵੱਡੀ ਰਕਮ ਦੀ ਲੋੜ ਨਹੀਂ ਹੈ।" ਉਸ ਨੇ ਕਿਹਾ,''ਮੈਂ ਕੋਈ ਅਮੀਰ ਆਦਮੀ ਨਹੀਂ ਹਾਂ ਪਰ ਇਹ ਪਵਿੱਤਰ ਸਥਾਨ ਪ੍ਰਤੀ ਸਿਰਫ਼ ਮੇਰਾ ਜਨੂੰਨ ਅਤੇ ਭਾਵਨਾ ਸੀ…।” ਅਹਿਮਦ ਮੁਤਾਬਕ ਆਂਡੇ ਦੀ ਨਿਲਾਮੀ ਦੇ ਕਈ ਦੌਰਾਂ ਰਾਹੀਂ ਕੁੱਲ 2,26,350 ਰੁਪਏ ਇਕੱਠੇ ਕੀਤੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੋਧ ਧਰਮਗੁਰੂ ਦਲਾਈਲਾਮਾ ਨੂੰ ਮਿਲੀ ਕੰਗਨਾ ਰਣੌਤ, ਕਿਹਾ- ਚੀਨ ਸਾਡੇ ਤੋਂ ਥਰ-ਥਰ ਰਿਹੈ ਕੰਬ
NEXT STORY