ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ 17 ਮਈ ਤੱਕ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਓਡ-ਈਵਨ ਯੋਜਨਾ ਲਾਗੂ ਸੀ, ਜਿਸ ਦੇ ਤਹਿਤ ਦੁਕਾਨਾਂ ਓਡ ਤਰੀਕ 'ਤੇ ਬੰਦ ਰਹਿੰਦੀਆਂ ਹਨ ਅਤੇ ਈਵਨ ਤਰੀਕ 'ਤੇ ਕੁਝ ਘੰਟਿਆਂ ਲਈ ਖੁੱਲ੍ਹਦੀਆਂ ਹਨ। ਔਰੰਗਾਬਾਦ ਨਗਰ ਨਿਗਮ ਕਮਿਸ਼ਨਰ ਆਸਤਿਕ ਕੁਮਾਰ ਪਾਂਡੇ ਨੇ ਦੱਸਿਆ ਕਿ ਡਵੀਜ਼ਨਲ ਕਮਿਸ਼ਨਰ ਸੁਨੀਲ ਕੇਂਦਰੇਕਰ ਨੇ ਇਸ ਯੋਜਨਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਪਾਂਡੇ ਨੇ ਟਵੀਟ ਕੀਤਾ ਕਿ ਐਤਵਾਰ ਰਾਤ ਤੱਕ ਪੂਰਨ ਲਾਕਡਾਊਨ ਰਹੇਗਾ ਅਤੇ ਕੰਮ ਵਾਲੀਆਂ ਥਾਵਾਂ 'ਤੇ ਜਾਣ ਲਈ ਮੁਹੱਈਆ ਕਰਵਾਏ ਗਏ 'ਪਾਸ' ਵੀ 17 ਮਈ ਤੱਕ ਰੱਦ ਕਰ ਦਿੱਤੇ ਜਾਣਗੇ। ਇਸ ਦੌਰਾਨ ਸਿਰਫ ਦਵਾਈਆਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਅਧਿਕਾਰੀ ਨੇ ਦੱਸਿਆ ਕਿ ਔਰੰਗਾਬਾਦ ਸ਼ਹਿਰ ਵਿਚ 74 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਸਵੇਰ ਤੱਕ ਵਾਇਰਸ ਦੇ ਮਾਮਲੇ ਵੱਧ ਕੇ 823 ਹੋ ਗਏ ਸਨ। ਜੇਕਰ ਪੂਰੇ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ 27,524 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 1019 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਰਿ 6059 ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ।
ਮਹਾਰਾਸ਼ਟਰ ਤੋਂ ਰਾਹਤ ਭਰੀ ਖਬਰ, 94 ਸਾਲਾਂ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ
NEXT STORY