ਮੁੰਬਈ-ਦੇਸ਼ 'ਚ ਕੋਰੋਨਾਵਾਇਰਸ ਦੇ ਕਹਿਰ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਇਸ ਸਮੇਂ ਮਹਾਰਾਸ਼ਟਰ ਹੈ। ਇੱਥੇ ਰੋਜ਼ਾਨਾ ਕਾਫੀ ਗਿਣਤੀ 'ਚ ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇਕ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ ਕਿ ਇੱਥੇ ਕੋਰੋਨਾ ਨੂੰ ਹਰਾ ਕੇ ਕਈ ਲੋਕ ਜ਼ਿੰਦਗੀ ਦੀ ਜੰਗ ਜਿੱਤ ਰਹੇ ਹਨ। ਹਾਲ ਹੀ ਦੌਰਾਨ ਮਹਾਰਾਸ਼ਟਰ ਦੀ 94 ਸਾਲਾ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।
ਇਕ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਸੀ ਕਿ 80 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ ਹੈ ਪਰ ਸਟੱਡੀ ਅਤੇ ਕੋਰੋਨਾ ਨੂੰ ਮਾਤ ਦਿੰਦੇ ਹੋਏ ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ 'ਚ ਇਕ 94 ਸਾਲਾਂ ਔਰਤ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਮਿਰਾਜ ਕੋਵਿਡ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਨੇ ਤਾੜੀਆਂ ਵਜਾ ਕੇ ਬਜ਼ੁਰਗ ਔਰਤ ਨੂੰ ਵਿਦਾਈ ਦਿੱਤੀ। ਇਸ ਦੇ ਨਾਲ ਹੀ ਇਹ ਮਹਾਰਾਸ਼ਟਰ ਦੀ ਪਹਿਲੀ ਬਜ਼ੁਰਗ ਔਰਤ ਹੈ, ਜਿਸ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।
ਕੋਰੋਨਾ ਕੰਟਰੋਲ ਟੀਮ ਦੇ ਨੋਡਲ ਅਫਸਰ ਸੰਜੈ ਸਾਲੁੰਖੇ ਨੇ ਦੱਸਿਆ ਹੈ ਕਿ 94 ਸਾਲਾ ਦੀ ਦਾਦੀ ਅੰਮਾ ਪੂਰੀ ਤਰ੍ਹਾਂ ਨਾਲ ਕੋਰੋਨਾ ਮੁਕਤ ਹੋ ਗਈ ਹੈ ਫਿਲਹਾਲ ਅੱਜ ਉਨ੍ਹਾਂ ਇੰਸਟੀਟਿਊਸ਼ਨਲ ਕੁਆਰੰਟੀਨ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਜ਼ੁਰਗ ਮਹਿਲਾ 14 ਦਿਨਾਂ ਤੱਕ ਆਈਸੋਲੇਸ਼ਨ ਵਾਰਡ 'ਚ ਭਰਤੀ ਸੀ। ਸਾਲੁੰਖੇ ਨੇ ਦੱਸਿਆ ਹੈ ਕਿ ਕੁਆਰੰਟੀਨ ਵਾਰਡ 'ਚ ਬਜ਼ੁਰਗ ਅੰਮਾ ਦੀ 14 ਦਿਨ ਹੋਰ ਦੇਖਭਾਲ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਬਜ਼ੁਰਗ ਔਰਤ ਨੂੰ ਸਾਂਗਲੀ ਜ਼ਿਲੇ ਦੇ ਕਾਮੇਰੀ ਪਿੰਡ ਦੇ ਇਕ ਕੋਰੋਨਾ ਇਨਫੈਕਟਡ ਮਰੀਜ਼ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਹੋ ਗਿਆ ਸੀ।
ਦੱਸਣਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਸੂਬੇ ਮਹਾਰਾਸ਼ਟਰ 'ਚ ਬੀਤੇ 24 ਘੰਟਿਆਂ ਦੌਰਾਨ 1602 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਪੀੜਤ ਮਾਮਲਿਆਂ ਦੀ ਗਿਣਤੀ 27524 ਤੱਕ ਪਹੁੰਚ ਚੁੱਕੀ ਹੈ ਜਦਕਿ ਮ੍ਰਿਤਕਾਂ ਦਾ ਅੰਕੜਾ ਇਕ ਹਜ਼ਾਰ ਤੋਂ ਪਾਰ ਪਹੁੰਚ ਚੁੱਕਿਆ ਹੈ। ਸੂਬੇ 'ਚ 1019 ਮੌਤਾਂ ਹੋ ਚੁੱਕੀਆਂ ਹਨ। ਇਕੱਲੇ ਮੁੰਬਈ 'ਚ ਕੋਰੋਨਾ ਦੇ 16738 ਮਾਮਲੇ ਸਾਹਮਣੇ ਆਏ ਹਨ ਅਤੇ 621 ਮੌਤਾਂ ਹੋ ਚੁੱਕੀਆਂ ਹਨ।
ਪਤਨੀ ਨੇ ਨਾਲ ਰਹਿਣ ਤੋਂ ਕੀਤਾ ਇਨਕਾਰ, ਪਤੀ ਨੇ ਖੁਦ ਨੂੰ ਲਾਈ ਅੱਗ
NEXT STORY