ਨਵੀਂ ਦਿੱਲੀ/ਮੁੰਬਈ, (ਭਾਸ਼ਾ)- ਕੇਂਦਰੀ ਦਿੱਲੀ ’ਚ ਸਥਿਤ ਔਰੰਗਜ਼ੇਬ ਲੇਨ ਦਾ ਨਾਂ ਬਦਲ ਕੇ ਡਾ. ਏ. ਪੀ. ਜੇ. ਅਬਦੁਲ ਕਲਾਮ ਰੋਡ ਰੱਖ ਦਿੱਤਾ ਗਿਆ ਹੈ। ਨਵੀਂ ਦਿੱਲੀ ਨਗਰ ਕੌਂਸਲ (ਐੱਨ. ਡੀ. ਐੱਮ. ਸੀ. ) ਨੇ ਬੁੱਧਵਾਰ ਇਹ ਐਲਾਨ ਕੀਤਾ। ਐੱਨ. ਡੀ. ਐੱਮ. ਸੀ. ਦੇ ਮੈਂਬਰਾਂ ਦੀ ਮੀਟਿੰਗ ਵਿੱਚ ਇਸ ਦਾ ਨਾਂ ਬਦਲਣ ਦੀ ਪ੍ਰਵਾਨਗੀ ਦਿੱਤੀ ਗਈ।
ਐੱਨ. ਡੀ. ਐੱਮ. ਸੀ. ਨੇ ਅਗਸਤ 2015 ਵਿੱਚ ਔਰੰਗਜ਼ੇਬ ਰੋਡ ਦਾ ਨਾਮ ਬਦਲ ਕੇ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਰੋਡ ਰੱਖ ਦਿੱਤਾ ਸੀ। ਔਰੰਗਜ਼ੇਬ ਲੇਨ ਮੱਧ ਦਿੱਲੀ ਵਿੱਚ ਅਬਦੁਲ ਕਲਾਮ ਰੋਡ ਨੂੰ ਪ੍ਰਿਥਵੀਰਾਜ ਰੋਡ ਨਾਲ ਜੋੜਦੀ ਹੈ।
ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਨੇ ਵਰਸੋਵਾ-ਬਾਂਦਰਾ ਸਮੁੰਦਰੀ ਲਿੰਕ ਦਾ ਨਾਂ ਹਿੰਦੂਤਵ ਵਿਚਾਰਧਾਰਕ ਵੀ. ਡੀ. ਸਾਵਰਕਰ ਅਤੇ ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਰੱਖਣ ਦੇ ਪ੍ਰਸਤਾਵ ਨੂੰ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ ਗਈ।
ਇਹ ਫੈਸਲਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪ੍ਰਧਾਨਗੀ ਹੇਠ ਹੋਈ ਰਾਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।
ਹੈਲਮੇਟ ਪਹਿਨ ਕੇ ਅਮਰਨਾਥ ਯਾਤਰਾ ਕਰਨਗੇ ਸ਼ਰਧਾਲੂ? ਸ਼ਰਾਈਨ ਬੋਰਡ ਨੇ ਦੱਸੀ ਵਜ੍ਹਾ
NEXT STORY