ਪਰਥ — ਆਸਟ੍ਰੇਲਿਆ ਦੇ ਪਰਥ 'ਚ ਸਥਿਤ ਇਕ ਭਾਰਤੀ ਰੈਸਟੋਰੈਂਟ 'ਤੇ 25,000 ਅਸਟ੍ਰੇਲੀਅਨ ਡਾਲਰ ਯਾਨੀ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦਾ ਕਾਰਨ ਹੈ ਕਈ ਖੁਰਾਕ ਨਿਯਮਾਂ ਦਾ ਉਲੰਘਣ। ਇਸ ਰੈਸਟੋਰੈਂਟ ਦਾ ਨਾਮ 'ਕਰੀ ਕਲੱਬ' ਹੈ ਜਿਹੜਾ ਕਿ ਸਾਊਥ ਸਟ੍ਰੀਟ ਵਿਚ ਮੌਜੂਦ ਹੈ। ਇਸ ਦੇ ਮਾਲਕ ਦਾ ਨਾਮ ਨਿਲੇਸ਼ ਡੋਖੇ ਹੈ।
ਰੈਸਟੋਰੈਂਟ 'ਤੇ ਲੱਗੇ ਇਹ ਦੋਸ਼
ਰੈਸਟੋਰੈਂਟ ਨੂੰ ਸਵੱਛਤਾ ਅਤੇ ਉਚਿਤ ਹੱਥ ਧੋਣ ਦੀ ਸਹੂਲਤ ਪ੍ਰਦਾਨ ਨਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰੈਸਟੋਰੈਂਟ ਨੇ 7 ਖੁਰਾਕ ਨਿਯਮਾਂ ਨੂੰ ਤੋੜਿਆ ਹੈ। ਜਿਨ੍ਹਾਂ ਵਿਚੋਂ ਭੋਜਨ ਨੂੰ ਗੰਦਗੀ ਤੋਂ ਬਚਾਉਣ ਲਈ ਠੀਕ ਤਰ੍ਹਾਂ ਨਾਲ ਸਟੋਰ ਕਰਨ 'ਚ ਅਸਫਲਤਾ, ਕੰਪਲੈਕਸ ਨੂੰ ਸਵੱਛਤਾ ਦੇ ਮਿਆਰਾਂ ਦੇ ਅਨੁਸਾਰ ਨਾ ਬਣਾਏ ਰੱਖਣ 'ਚ ਅਸਫਲਤਾ ਅਤੇ ਖੁਰਾਕ ਪਦਾਰਥਾਂ ਨੂੰ ਸਾਫ-ਸੁਥਰਾ ਰੱਖਣ 'ਚ ਅਸਫਲਤਾ ਸ਼ਾਮਲ ਹੈ।
ਪਿਛਲੇ ਸਾਲ ਦਸੰਬਰ 'ਚ ਸਿਹਤ ਇੰਸਪੈਕਟਰ ਜਦੋਂ ਦੌਰੇ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਸੀਵਰੇਜ ਅਤੇ ਪਾਣੀ ਦੇ ਨਿਪਟਾਨ ਮਿਆਰਾਂ ਦਾ ਪਾਲਣ ਨਾ ਕਰਨ, ਸਬਜ਼ੀ ਕੱਟਣ ਵਾਲੇ ਬੋਰਡ 'ਤੇ ਉੱਲੀ ਦੇ ਲੱਗੇ ਹੋਣ ਆਦਿ ਦੇ ਨਾਲ-ਨਾਲ ਪਾਣੀ ਅਤੇ ਸਾਬਣ ਦੀ ਕਮੀ ਵੀ ਦੇਖਣ ਨੂੰ ਮਿਲੀ ਸੀ। ਸਿਟੀ ਆਫ ਫ੍ਰੇਮੇਂਟਲ ਦੇ ਬੁਲਾਰੇ ਨੇ ਕਿਹਾ ਕਿ ਇੰਸਪੈਕਟਰ ਨੂੰ ਕਈ ਮਿਆਰਾਂ 'ਤੇ ਨਿਯਮਾਂ ਦੀ ਉਲੰਘਣ ਨਜ਼ਰ ਆਈ।
ਰੈਸਟੋਰੈਂਟ ਦੀ ਹਾਲਤ
ਉਨ੍ਹਾਂ ਨੇ ਕਿਹਾ ਕਿ ਵੇਸਟ ਵਾਟਰ(ਗੰਦੇ ਪਾਣੀ) ਦੀ ਨਿਕਾਸੀ ਸਿੱਧੇ ਫਰਸ਼ ਤੋਂ ਹੋ ਕੇ ਮੁੱਖ ਰਸੌਈ 'ਚ ਡ੍ਰੇਨੇਜ ਪਾਣੀ ਦੇ ਜ਼ਰੀਏ ਹੋ ਰਹੀ ਸੀ। ਗੰਦਾ ਪਾਣੀ ਸਿੰਕ, ਨਾਲੀ ਦੇ ਜ਼ਰੀਏ ਵਹਿ ਕੇ ਕਮਰੇ ਵਿਚ ਜਾ ਰਿਹਾ ਸੀ ਜਿਸ ਨਾਲ ਕਿ ਗੰਦਗੀ(ਕੀਟਾਣੂ) ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਜ਼ਿਆਦਾਤਰ ਸਬਜ਼ੀ ਕੱਟਣ ਵਾਲੇ ਬੋਰਡ ਉੱਲੀ ਲੱਗੇ ਹੋਏ ਅਤੇ ਖਰਾਬ ਹਾਲਤ ਵਿਚ ਸਨ।'
ਰੈਸਟੋਰੈਂਟ ਵਿਚ ਰੱਖੇ ਫਰਿੱਜ 'ਚ ਜੰਗ ਲੱਗਿਆ ਹੋਇਆ ਸੀ ਅਤੇ ਉਸ ਵਿਚ ਪੁਰਾਣਾ ਬਾਸੀ ਭੋਜਨ ਰੱਖਿਆ ਹੋਇਆ ਸੀ। ਦੂਜੇ ਪਾਸੇ ਕੂਲ ਰੂਮ ਦੇ ਦਰਵਾਜ਼ਿਆਂ 'ਤੇ ਗੰਦਗੀ, ਉੱਲੀ ਅਤੇ ਗ੍ਰੀਸ ਲੱਗੀ ਹੋਈ ਸੀ। ਸਿੰਕ ਦੇ ਹੇਠਾਂ ਲੱਗੇ ਡ੍ਰੇਨੇਜ ਪਾਈਪ ਵੀ ਮਾੜੀ ਹਾਲਤ ਵਿਚ ਸਨ। ਇਸ ਦੇ ਨਾਲ ਹੀ ਗਰਮ ਪਾਣੀ, ਹੱਥ ਧੋਣ ਲਈ ਸਾਬਣ ਅਤੇ ਹੱਥ ਸਾਫ ਕਰਨ ਲਈ ਤੌਲਿਆ ਤੱਕ ਨਹੀਂ ਰੱਖਿਆ ਹੋਇਆ ਸੀ।
ਇਨ੍ਹਾਂ ਨਿਯਮਾਂ ਦੀ ਅਣਗਹਿਲੀ ਦੇ ਕਾਰਨ ਰੈਸਟੋਰੈਂਟ 'ਤੇ 25 ਆਸਟ੍ਰਲਿਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਰੈਸਟੋਰੈਂਟ ਦੇ ਮਾਲਕ ਡੋਖੇ ਦਾ ਕਹਿਣਾ ਹੈ ਕਿ ਨਿਰੀਖਣ ਦੇ ਦੌਰਾਨ ਉਹ ਮੌਕੇ 'ਤੇ ਮੌਜੂਦ ਨਹੀਂ ਸਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਦਿਨ ਤੈਅ ਮਿਆਰਾਂ ਅਨੁਸਾਰ ਰਸੌਈ ਪੂਰੀ ਤਰ੍ਹਾਂ ਨਾਲ ਸਾਫ ਸੀ।
ਕੇਦਾਰਨਾਥ ਧਾਮ 'ਚ ਮੋਦੀ ਦਾ 'ਪਹਾੜੀ ਲਿਬਾਸ' ਬਣਿਆ ਖਿੱਚ ਦਾ ਕੇਂਦਰ
NEXT STORY