ਓਸਾਕਾ/ ਸਿਡਨੀ— ਪ੍ਰਧਾਨ ਮੰਤਰੀ ਮੋਦੀ ਦੀ ਸ਼ਖਸੀਅਤ ਅਜਿਹੀ ਹੈ ਕਿ ਕੋਈ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਅਜਿਹਾ ਹੀ ਦੇਖਣ ਨੂੰ ਮਿਲਿਆ ਜਾਪਾਨ ਦੇ ਓਸਾਕਾ 'ਚ ਚੱਲ ਰਹੇ ਜੀ-20 ਸੰਮੇਲਨ 'ਚ ਜਿੱਥੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਬਾਰੇ ਆਸਟ੍ਰੇਲੀਆਈ ਪੀ. ਐੱਮ. ਮੌਰੀਸਨ ਦੇ ਇਕ ਟਵੀਟ ਰਾਹੀਂ ਦੱਸਿਆ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਤ ਕਰਦੇ ਹੋਏ ਉਨ੍ਹਾਂ ਨੂੰ 'ਚੰਗਾ' ਦੱਸਿਆ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਟਵੀਟ ਪੋਸਟ ਕੀਤਾ-'ਕਿੰਨਾ ਚੰਗਾ ਹੈ ਮੋਦੀ'। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਤਸਵੀਰ ਵੀ ਪੋਸਟ ਕੀਤੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਹ ਟਵੀਟ #G20OsakaSummit ਨਾਲ ਸਾਂਝਾ ਕੀਤਾ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜੀ-20 ਸੰਮੇਲਨ ਸਿਖਰ ਸੰਮੇਲਨ ਦਾ ਦੂਜਾ ਦਿਨ ਹੈ। ਅੱਜ ਇਸ ਸਮਿਟ 'ਚ ਵਾਤਾਵਰਣ ਦਾ ਮੁੱਦਾ ਰਹੇਗਾ। ਇਸ 'ਚ ਜੀ-20 ਸੰਮੇਲਨ ਦੇ ਨੇਤਾਵਾਂ ਦੇ 2050 ਤਕ ਦੁਨੀਆ ਦੇ ਮਹਾਸਾਗਰਾਂ 'ਚ ਪਲਾਸਟਿਕ ਕੂੜੇ ਦੀ ਡੰਪਿੰਗ ਨੂੰ ਖਤਮ ਕਰਨ ਲਈ ਸਹਿਮਤੀ ਹੋਣ ਦੀ ਉਮੀਦ ਹੈ। ਸ਼ਨੀਵਾਰ ਸਵੇਰੇ ਜਲਵਾਯੂ ਪਰਿਵਰਤਨ 'ਤੇ ਬੈਠਕ ਹੋਵੇਗੀ, ਜਿਸ 'ਚ ਪ੍ਰਧਾਨ ਮੰਤਰੀ ਮੋਦੀ ਦੁਨੀਆ ਦੇ ਹੋਰ ਵੱਡੇ ਨੇਤਾਵਾਂ ਨਾਲ ਹਿੱਸਾ ਲੈਣਗੇ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ, ਜਾਪਾਨ ਦੇ ਪੀ. ਐੱਮ. ਸ਼ਿੰਜੋ ਆਬੇ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਵਿਸ਼ਵ ਦੇ ਕਈ ਹੋਰ ਨੇਤਾਵਾਂ ਨਾਲ ਦੋ-ਪੱਖੀ ਅਤੇ ਤਿੰਨ-ਪੱਖੀ ਬੈਠਕਾਂ ਕੀਤੀਆਂ, ਜਿਨ੍ਹਾਂ 'ਚ ਉਨ੍ਹਾਂ ਨੇ ਵਪਾਰ, ਵਿਕਾਸ ਅਤੇ ਅੱਤਵਾਦ ਦੇ ਮੁੱਦੇ 'ਤੇ ਗੱਲ ਕੀਤੀ। ਪੀ. ਐੱਮ. ਮੋਦੀ ਨੇ ਇੱਥੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਸ 'ਤੇ ਨਿਸ਼ਾਨਾ ਸਾਧਿਆ, ਪੀ. ਐੱਮ. ਮੋਦੀ ਨੇ ਕਿਹਾ ਕਿ ਅੱਤਵਾਦ ਦੁਨੀਆ ਲਈ ਵੱਡਾ ਖਤਰਾ ਹੈ, ਇਸ ਨਾਲ ਨਜਿੱਠਣ ਲਈ ਸਭ ਨੂੰ ਇਕੱਠੇ ਮਿਲ ਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ, ਉਨ੍ਹਾਂ ਨੇ ਅੱਤਵਾਦ ਦੇ ਮੁੱਦਿਆਂ 'ਤੇ ਇਕ ਗਲੋਬਲ ਕਾਨਫਰੰਸ ਦੀ ਮੰਗ ਕੀਤੀ ਸੀ।
ਪ੍ਰੇਮੀ ਨਾਲ ਗੱਲ ਕਰਨ ਤੋਂ ਰੋਕਿਆ ਤਾਂ ਪਤਨੀ ਨੇ ਪਤੀ ਨੂੰ ਸਾੜਿਆ
NEXT STORY