ਭਿੰਡ— ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਦੇ ਭੀਮਨਗਰ 'ਚ ਪਤੀ ਨੇ ਪਤਨੀ ਨੂੰ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਨਾਲ ਗੱਲ ਕਰਨ ਤੋਂ ਰੋਕਿਆ ਤਾਂ ਦੋਹਾਂ ਦਰਮਿਆਨ ਵਿਵਾਦ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਪਤਨੀ ਨੇ ਪਤੀ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਦਿੱਤੀ, ਜਿਸ ਨਾਲ ਪਤੀ 50 ਫੀਸਦੀ ਸੜ ਗਿਆ। ਪੁਲਸ ਨੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੂਤਰਾਂ ਅਨੁਸਾਰ ਸ਼ਹਿਰ ਦੇ ਭੀਮਨਗਰ ਅਰੋਰਾ ਫਾਰਮ ਗਲੀ ਨੰਬਰ 3 ਵਾਸੀ ਅਰਵਿੰਦ ਜਾਟਵ (35) ਦੀ ਪਤਨੀ ਆਸ਼ਾ ਜਾਟਵ ਗੁਆਂਢ 'ਚ ਰਹਿਣ ਵਾਲੇ ਕੇਦਾਰ ਬਘੇਲ (40) ਨਾਲ ਗੱਲਬਾਤ ਕਰਦੀ ਹੈ।
24 ਜੂਨ ਨੂੰ ਅਰਵਿੰਦ ਨੇ ਪਤਨੀ ਨੂੰ ਕੇਦਾਰ ਨਾਲ ਗੱਲ ਕਰਨ ਤੋਂ ਰੋਕਿਆ। ਪਤਨੀ ਨੇ ਗੱਲ ਨਹੀਂ ਮੰਨੀ। ਇਸ ਤੋਂ ਬਾਅਦ ਪਤੀ ਨੇ ਕੇਦਾਰ ਨੂੰ ਸਮਝਾਇਆ। ਕੇਦਾਰ ਨੇ ਕਿਹਾ ਕਿ ਉਸ ਨੇ ਆਸ਼ਾ ਨੂੰ 50 ਹਜ਼ਾਰ ਰੁਪਏ ਰੱਖਣ ਲਈ ਦਿੱਤੇ ਸਨ, ਜਿਨ੍ਹਾਂ 'ਚੋਂ ਆਸ਼ਾ ਨੇ 5 ਹਜ਼ਾਰ ਖਰਚ ਕਰ ਦਿੱਤੇ ਹਨ। ਇਸ ਗੱਲ 'ਤੇ ਅਰਵਿੰਦ ਅਤੇ ਕੇਦਾਰ ਦਰਮਿਆਨ ਬਹਿਸ ਹੋਈ। ਬਹਿਸ ਦੇ 2 ਦਿਨ ਬਾਅਦ 26 ਜੂਨ ਨੂੰ ਕੇਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਰਵਿੰਦ ਦੀ ਕੁੱਟਮਾਰ ਕਰ ਦਿੱਤੀ। ਇਸ ਦੀ ਸ਼ਿਕਾਇਤ ਅਰਵਿੰਦ ਨੇ ਭਿੰਡ ਪੁਲਸ ਕਮਿਸ਼ਨਰ ਦਫ਼ਤਰ 'ਚ ਕੀਤੀ। ਅਰਜ਼ੀ 'ਚ ਪਤਨੀ ਦਾ ਨਾਂ ਲਿਖ ਕੇ ਦੱਸਿਆ ਕਿ ਉਸ ਦੀ ਪਤਨੀ ਕੇਦਾਰ ਨਾਲ ਮਿਲੀ ਹੈ। ਇਸ ਨਾਲ ਪਤਨੀ ਭੜਕ ਗਈ। ਸ਼ੁੱਕਰਵਾਰ ਨੂੰ ਆਸ਼ਾ ਪਤੀ ਵਿਰੁੱਧ ਰਿਪੋਰਟ ਕਰਨ ਸ਼ਹਿਰ ਕੋਤਵਾਲੀ ਗਈ। ਕੋਤਵਾਲੀ 'ਚ ਮਾਮਲਾ ਪਰਿਵਾਰਕ ਹੋਣ ਨਾਲ ਉਸ ਨੂੰ ਸਮਝ ਕੇ ਘਰ ਭੇਜ ਦਿੱਤਾ ਗਿਆ। ਘਰ ਆ ਕੇ ਗੁਸਾਈ ਆਸ਼ਾ ਨੇ ਪਤੀ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾ ਦਿੱਤੀ। ਅੱਗ ਲਗਾਉਣ ਤੋਂ ਬਾਅਦ ਪਤਨੀ ਘਰੋਂ ਦੌੜ ਗਈ। ਗੁਆਂਢੀਆਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਕਰ ਕੇ ਪਤੀ ਨੂੰ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਦੋਸ਼ੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜੀ-20 ਸੰਮੇਲਨ : ਟਰੰਪ ਨੂੰ ਮਿਲੇ ਪੀ. ਐੱਮ. ਮੋਦੀ, ਵਪਾਰ ਦੇ ਝਗੜੇ ਸੁਲਝਾਉਣ ਲਈ ਰਾਜ਼ੀ
NEXT STORY