ਨਵੀਂ ਦਿੱਲੀ/ਆਸਟਰੇਲੀਆ, (ਨਵੋਦਿਆ ਟਾਈਮਜ਼)—ਦਿੱਲੀ ਸਥਿਤ ਆਸਟਰੇਲੀਆਈ ਹਾਈ ਕਮਿਸ਼ਨ ’ਚ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਮੰਗਲਵਾਰ ਨੂੰ ਆਸਟਰੇਲੀਆਈ ਉਤਸਵ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਆਸਟਰੇਲੀਆਈ ਉਤਸਵ ਨੂੰ ਭਾਰਤ ਦੇ 20 ਸ਼ਹਿਰਾਂ ’ਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ’ਚ 75 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਉਤਸਵ ਦੇ ਜ਼ਰੀਏ ਆਸਟਰੇਲੀਆ ਦੀ ਸੰਸਕ੍ਰਿਤੀ, ਰਚਨਾਤਮਕ ਅਤੇ ਗਤੀਸ਼ੀਲਤਾ ਪੂਰੇ ਭਾਰਤ ’ਚ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ 203 ਦਿਨਾਂ ਤਕ ਚੱਲਣ ਵਾਲੇ ਇਸ ਉਤਸਵ ’ਚ ਸੰਗੀਤ, ਕਲਾ, ਭੋਜਨ, ਫਿਲਮ, ਸਾਹਿਤ ਨ੍ਰਿਤ, ਰੰਗਮੰਚ ਖੇਡ ਅਤੇ ਬਹੁਤ ਕੁਝ ਸ਼ਾਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਇਸ ਉਤਸਵ ਨਾਲ ਭਾਰਤ ਅਤੇ ਆਸਟਰੇਲੀਆ ਦੇ ਦਰਮਿਆਨ ਸਬੰਧ ਹੋਰ ਮਿੱਠੇ ਬਣਨਗੇ। 26 ਪ੍ਰਾਜੈਕਟਸ ਦਾ ਇਹ ਉਤਸਵ ਦੋਵਾਂ ਦੇਸ਼ਾਂ ਦਰਮਿਆਨ ਜੋੜ ਨੂੰ ਡੂੰਘਾ ਬਣਾਉਣ ਅਤੇ ਆਪਣੇ ਲੋਕਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਚ ਮਦਦਗਾਰ ਸਾਬਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਉਤਸਵ ’ਚ 27 ਬਿਲੀਅਨ ਆਸਟਰੇਲੀਅਨ ਡਾਲਰ ਦੀ ਲਾਗਤ ਆ ਰਹੀ ਹੈ। ਪ੍ਰੋਗਰਾਮ ਦੌਰਾਨ ਹਾਈ ਕਮਿਸ਼ਨਰ ਹਰਿੰਦਰ ਸਿੰਧੂ ਨੇ ਆਸਟਰੇਲੀਆਈ ਉਤਸਵ ਦੀ ਵੈੱਬਸਾਈਟ ਵੀ ਲਾਂਚ ਕੀਤੀ। ਪ੍ਰੋਗਰਾਮ ਵਿਚ ਲੇਖਕ ਜਾਨ ਜੁਬ੍ਰਾਜੀਕੀ ਨੇ ਕਿਹਾ ਕਿ ਆਸਟਰੇਲੀਆ ਉਤਸਵ ਵਰਗੀ ਪਹਿਲ ਭਾਰਤ ਅਤੇ ਆਸਟਰੇਲੀਆ ਦਰਮਿਆਨ ਸੰਸਕ੍ਰਿਤਿਕ ਸਬੰਧਾਂ ਨੂੰ ਹੱਲਾਸ਼ੇਰੀ ਦੇਣ ’ਚ ਮਹੱਤਵਪੂਰਨ ਸਾਬਿਤ ਹੋਵੇਗੀ। ਵੀਡੀਓ ਸੰਦੇਸ਼ ਵਿਚ ਰਾਘਵ ਸੱਚਰ ਨੇ ਕਿਹਾ ਕਿ ਆਸਟਰੇਲੀਆ ਉਤਸਵ ਭਾਰਤੀਆਂ ਨੂੰ ਆਸਟਰੇਲੀਆ ਸੰਸਕ੍ਰਿਤੀ ਅਤੇ ਰਚਨਾਤਮਕਤਾ ਦਾ ਤਜਰਬਾ ਕਰਨ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਦਾ ਹੈ।
ਆਸਟਰੇਲੀਆ ਉਤਸਵ 18 ਸਤੰਬਰ ਤੋਂ 30 ਮਾਰਚ 2019 ਤਕ ਆਯੋਜਿਤ ਕੀਤਾ ਜਾਵੇਗਾ। ਭਾਰਤ ਤੋਂ ਅਸ਼ੋਕ ਅਤੇ ਮਰੀਅਮ ਜੈਕਬ, ਮਹਿੰਦਰਾ, ਟਾਟਾ ਬਲੂਸਕੋਪ ਸਟੀਲ ਅਤੇ ਬੁੱਕ ਮਾਯ ਸ਼ੋਅ ਉਤਸਵ ਨਾਲ ਜੁੜੇ ਹੋਏ ਹਨ।
ਉਤਸਵ ਦੌਰਾਨ 20 ਸ਼ਹਿਰਾਂ ਵਿਚ ਕੀਤੇ ਜਾਣਗੇ 75 ਪ੍ਰੋਗਰਾਮ
ਆਸਟਰੇਲੀਆਈ ਉਤਸਵ ਦੌਰਾਨ 26 ਪ੍ਰਾਜੈਕਟਸ ਵਿਚ 75 ਪ੍ਰੋਗਰਾਮਾਂ ਦਾ ਆਯੋਜਨ ਭਾਰਤ ਦੇ 20 ਸ਼ਹਿਰਾਂ ਵਿਚ ਕੀਤਾ ਜਾਏਗਾ, ਜਿਨ੍ਹਾਂ ਵਿਚ ਨਵੀਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਿਚ ਹੋਣ ਵਾਲਾ ਬੰਗਾਰਾ ਡਾਂਸ ਇਸ ਉਤਸਵ ’ਚ ਖਿੱਚ ਦਾ ਕੇਂਦਰ ਬਣੇਗਾ। ਦਰਅਸਲ, ਟੋਰੇਸ ਸਟ੍ਰੇਟ ਆਈਲੈਂਡਰ ਦੀ ਇਕ ਡਾਂਸ ਕੰਪਨੀ ਹੈ। ਜੋ 6500 ਸਾਲ ਪੁਰਾਣੀ ਸੰਸਕ੍ਰਿਤੀ ਨੂੰ ਸਮੇਟੇ ਹੋਏ ਹਨ। ਇਸ ਦੇ ਨਾਲ ਹੀ ‘ਦਿ ਥ੍ਰੀ ਸੀਸ’ ਵਲੋਂ ਪੱਛਮੀ ਬੰਗਾਲੀ ਲੋਕ ਸੰਗੀਤ ਦੇ ਨਾਲ ਆਧੁਨਿਕ ਆਸਟਰੇਲੀਆਈ ਜੈਜ ਦੀ ਭਾਵਪੂਰਨ ਪੇਸ਼ਕਾਰੀ, ਅਮੇਜਨ ਇੰਡੀਆ ਫੈਸ਼ਨ ਵੀਕ (ਆਸਟਰੇਲੀਆਈ ਫੈਸ਼ਨ ਡਿਜ਼ਾਈਨਰਾਂ ਵਲੋਂ ਸੰਗ੍ਰਹਿ ਦਾ ਇਕ ਸ਼ੋਕੇਸ਼), ਮੈਲਬੋਰਨ ਇੰਟਰਨੈਸ਼ਨਲ ਕਾਮੇਡੀ ਫੈਸਟੀਵਲ ਰੋਡ ਸ਼ੋਅ ਵਿਚ ਆਸਟਰੇਲੀਆ ਦੇ ਕੁਝ ਸਭ ਤੋਂ ਚੰਗੇ ਕਾਮੇਡੀਅਨ, ਆਸਟਰੇਲੀਆਈ ਸਿਨੇਮਾ ਦੀਆਂ ਸਰਵਉੱਚ ਫਿਲਮਾਂ, ਆਸਟਰੇਲੀਆਈ ਓਪਨ ਇੰਟਰਨੈਸ਼ਨਲ ਬਾਲਕਿਡਸ ਵਰਗੇ ਕਈ ਪ੍ਰੋਗਰਾਮ ਤੁਹਾਨੂੰ ਰੋਮਾਂਚ ਨਾਲ ਭਰ ਦੇਣ ਵਾਲੇ ਹਨ।
ਭਾਰਤ ਦੇ ਲੋਕਾਂ ਦੀ ਸਵਾਦੀ ਵਿਅੰਜਨਾਂ ਵਿਚ ਹੈ ਰੁਚੀ : ਗੈਰੀ ਮੇਹਗਨ
ਇਸ ਉਤਸਵ ਵਿਚ ਮਾਸਟਰ ਸ਼ੈੱਫ ਆਸਟਰੇਲੀਆ ਅਤੇ ਕਈ ਫੂਡ ਸ਼ੋਅ ਨੂੰ ਜੱਜ ਕਰ ਚੁੱਕੇ ਗੈਰੀ ਮੇਹਗਨ ਵਲੋਂ ਇੰਟਰਕਟਿਵ ਖੁਰਾਕ ਅਤੇ ਡ੍ਰਿੰਸਸ ਦੀ ਇਕ ਲੜੀ ਆਯੋਜਿਤ ਕੀਤੀ ਜਾਏਗੀ। ਗੈਰੀ ਮੇਹਗਨ ਨੇ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ਭਾਰਤ ਦੀ ਲੋਕਾਂ ਦੀ ਸਵਾਦੀ ਵਿਅੰਜਨਾਂ ਵਿਚ ਰੁਚੀ ਹੈ। ਉਹ ਆਸਟਰੇਲੀਆ ਦੇ ਕੁਝ ਮਾਸਟਰਸ਼ੈੱਫ ਦੇ ਪ੍ਰਸ਼ੰਸਕ ਵੀ ਹਨ। ਇਸ ਲਈ ਆਸਟਰੇਲੀਆਈ ਫੇਸਟ ਦੇ ਰਾਜਦੂਤ ਦੇ ਰੂਪ ਵਿਚ ਭਾਰਤ ਆਉਣ ਲਈ ਮੈਂ ਬਹੁਤ ਉਤਸ਼ਾਹਿਤ ਹਾਂ।
ਗਾਜ਼ਾ 'ਚ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ, 2 ਦੀ ਮੌਤ, 46 ਜ਼ਖਮੀ
NEXT STORY