ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਵਿਆਹ ਤੋਂ ਪਹਿਲਾਂ ਲੜਕਾ ਤੇ ਲੜਕੀ ‘ਪੂਰੀ ਤਰ੍ਹਾਂ ਅਜਨਬੀ’ ਹੁੰਦੇ ਹਨ ਅਤੇ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਬਣਾਉਣ ’ਚ ਚੌਕਸੀ ਵਰਤਣੀ ਚਾਹੀਦੀ ਹੈ। ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਲ ਭੂਈਆਂ ਦੀ ਬੈਂਚ ਵਿਆਹ ਦਾ ਝੂਠਾ ਵਾਅਦਾ ਕਰ ਕੇ ਜਬਰ-ਜ਼ਨਾਹ ਕਰਨ ਦੇ ਮੁਲਜ਼ਮ ਇਕ ਵਿਅਕਤੀ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਬੈਂਚ ਨੇ ਔਰਤ ਨੂੰ ਸਵਾਲ ਕੀਤਾ ਕਿ ਉਹ ਸਰੀਰਕ ਸਬੰਧ ਬਣਾਉਣ ਲਈ ਦੁਬਈ ਤੱਕ ਇੰਨੀ ਦੂਰ ਕਿਉਂ ਗਈ।
ਇਹ ਵੀ ਪੜ੍ਹੋ : IG ਦਫ਼ਤਰ ਨੇੜੇ ਗੈਂਗਵਾਰ! ਗੈਂਗਸਟਰ ਦਿਨੇਸ਼ ਗੋਗਾ 'ਤੇ ਵਰ੍ਹਾਈਆਂ 22 ਗੋਲੀਆਂ, ਜਾਂਚ ‘ਚ ਜੁਟੀ ਰੋਹਤਕ ਪੁਲਸ
ਜਸਟਿਸ ਨਾਗਰਤਨਾ ਨੇ ਕਿਹਾ, “ਉਨ੍ਹਾਂ ਦੇ ਰਿਸ਼ਤੇ ’ਚ ਭਾਵੇਂ ਜੋ ਵੀ ਉਤਰਾਅ-ਚੜ੍ਹਾਅ ਆਏ ਹੋਣ, ਅਸੀਂ ਇਹ ਸਮਝਣ ’ਚ ਅਸਮਰੱਥ ਹਾਂ ਕਿ ਉਹ ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਕਿਵੇਂ ਬਣਾ ਸਕਦੇ ਹਨ। ਹੋ ਸਕਦਾ ਹੈ ਕਿ ਅਸੀਂ ਪੁਰਾਣੇ ਖ਼ਿਆਲਾਂ ਦੇ ਹੋਈਏ ਪਰ ਤੁਹਾਨੂੰ ਬਹੁਤ ਚੌਕਸ ਰਹਿਣਾ ਚਾਹੀਦਾ ਹੈ ; ਵਿਆਹ ਤੋਂ ਪਹਿਲਾਂ ਕਿਸੇ ’ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ।” ਜਸਟਿਸ ਨਾਗਰਤਨਾ ਨੇ ਵਿਅਕਤੀ ਦੇ ਵਕੀਲ ਨੂੰ ਕਿਹਾ ਕਿ ਉਹ ਔਰਤ ਨੂੰ ਕੁਝ ਮੁਆਵਜ਼ਾ ਦੇ ਕੇ ਮਾਮਲੇ ਨੂੰ ਖ਼ਤਮ ਕਰੇ। ਬੈਂਚ ਨੇ ਔਰਤ ਦੇ ਵਕੀਲ ਨੂੰ ਸਮਝੌਤੇ ਦੀ ਸੰਭਾਵਨਾ ਲੱਭਣ ਲਈ ਵੀ ਕਿਹਾ ਅਤੇ ਦੋਵਾਂ ਧਿਰਾਂ ਦੇ ਵਿਚਾਰ ਜਾਣਨ ਲਈ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਤੈਅ ਕੀਤੀ।
ਇਹ ਵੀ ਪੜ੍ਹੋ : ਜੰਮੂ 'ਚ ਵੱਡੀ ਵਾਰਦਾਤ: ਜੇਲ੍ਹ 'ਚ ਪੁਲਸ ਮੁਲਾਜ਼ਮਾਂ 'ਤੇ ਤਾਬੜਤੋੜ ਫਾਇਰਿੰਗ, ਗੈਂਗਸਟਰ ਤੇ 2 ਪਾਕਿ ਕੈਦੀ ਫ਼ਰਾਰ
ਔਰਤ ਨੇ ਆਪਣੀ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਮੁਲਜ਼ਮ ਦੇ ਕਹਿਣ ’ਤੇ ਉਹ ਦੁਬਈ ਗਈ, ਜਿੱਥੇ ਉਸ ਨੇ ਕਥਿਤ ਤੌਰ ’ਤੇ ਵਿਆਹ ਦਾ ਝੂਠਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਨਿੱਜੀ ਵੀਡੀਓ ਰਿਕਾਰਡ ਕੀਤੇ ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਵਿਰੋਧ ਕੀਤਾ ਤਾਂ ਉਹ ਇਨ੍ਹਾਂ ਨੂੰ ਵਾਇਰਲ ਕਰ ਦੇਵੇਗਾ।
ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਾਟਗਨ, ਕੀਰਤੀ ਤੇ ਨਬੀਨ ਨੂੰ ਕੀ ਜੋੜਦਾ ਹੈ ?
NEXT STORY