ਖਰਗੌਨ- ਮੱਧ ਪ੍ਰਦੇਸ਼ ਦੇ ਖਰਗੌਨ ਜ਼ਿਲ੍ਹੇ ਦੇ ਭੀਕਨਗਾਂਵ ਥਾਣਾ ਖੇਤਰ 'ਚ ਇਕ 55 ਸਾਲਾ ਵਿਅਕਤੀ ਨੇ ਆਪਣੀ 77 ਸਾਲਾ ਬਜ਼ੁਰਗ ਮਾਂ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ ਪੁਲਸ ਪੁੱਛ-ਗਿੱਛ 'ਚ ਦਾਅਵਾ ਕੀਤਾ ਕਿ ਉਸ ਨੇ ਆਪਣੀ ਮਾਂ ਨੂੰ 'ਦੁੱਖਾਂ ਤੋਂ ਮੁਕਤੀ ਦਿਵਾਉਣ' ਲਈ ਇਹ ਕਦਮ ਚੁੱਕਿਆ। ਪੁਲਸ ਅਨੁਸਾਰ, ਦੋਸ਼ੀ ਵਿਸ਼ਨੂੰ ਸਾਂਵਲੇ ਨੂੰ ਆਪਣੀ ਮਾਂ ਰਮਾਈ ਬਾਈ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦਾ ਖੁਲਾਸਾ ਸ਼ਨੀਵਾਰ ਦੇਰ ਰਾਤ ਉਸ ਸਮੇਂ ਹੋਇਆ, ਜਦੋਂ ਦੋਸ਼ੀ ਦਾ ਬੇਟਾ ਘਰ ਪਹੁੰਚਿਆ ਅਤੇ ਆਪਣੀ ਦਾਦੀ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਦੇਖਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਭੀਕਨਗਾਂਵ ਦੇ ਐੱਸਡੀਪੀਓ ਰਾਕੇਸ਼ ਆਰੀਆ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਵਿਸ਼ਨੂੰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ, ਜਿਸ 'ਚ ਉਸ ਨੇ ਅਪਰਾਧ ਸਵੀਕਾਰ ਕਰ ਲਿਆ।
ਪੁਲਸ ਨੇ ਦੋਸ਼ੀ ਨੂੰ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਸ਼ੁਰੂਆਤੀ ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਉਸ ਦੀ ਮਾਂ ਲੰਬੇ ਸਮੇਂ ਤੋਂ ਗੰਭੀਰ ਰੂਪ ਨਾਲ ਬੀਮਾਰ ਸੀ, ਦ੍ਰਿਸ਼ਟੀਹੀਣ ਹੋ ਚੁੱਕੀ ਸੀ ਅਤੇ ਪੂਰੀ ਤਰ੍ਹਾਂ ਉਸ 'ਤੇ ਨਿਰਭਰ ਸੀ। ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸੇ 'ਤੇ ਸੀ, ਜਿਸ ਕਾਰਨ ਉਹ ਮਾਨਸਿਕ ਰੂਪ ਨਾਲ ਦਬਾਅ 'ਚ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਸੇਵਾ ਕਰ ਰਿਹਾ ਸੀ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਦੀ ਪਰਿਵਾਰਕ ਹਾਲਤ ਠੀਕ ਨਹੀਂ ਸੀ। ਉਸ ਦੀ ਪਤਨੀ ਘਰੇਲੂ ਵਿਵਾਦ ਕਾਰਨ ਹਾਲ ਹੀ 'ਚ ਪੀਥਮਪੁਰ ਚਲੀ ਗਈ ਸੀ, ਜਿਸ ਕਾਰਨ ਘਰ 'ਚ ਤਣਾਅ ਵਧ ਗਿਆ ਸੀ। ਘਟਨਾ ਦੇ ਦਿਨ ਦੋਸ਼ੀ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਮਾਂ ਵਲੋਂ ਕਿਸੇ ਕੰਮ ਲਈ ਕਹਿਣ 'ਤੇ ਦੋਵਾਂ ਵਿਚਾਲੇ ਵਿਵਾਦ ਹੋ ਗਿਆ। ਗੁੱਸੇ ਅਤੇ ਤਣਾਅ 'ਚ ਆ ਕੇ ਦੋਸ਼ੀ ਨੇ ਕੁਹਾੜੀ ਨਾਂ ਮਾਂ ਦੀ ਗਰਦਨ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
''ਮਰਨਾ ਤਾਂ ਮਰ ਜਾ, ਬੱਚਿਆਂ ਨੂੰ ਕਹਿ ਦਿਆਂਗੀ ਡਰਪੋਕ ਸੀ ਤੁਹਾਡਾ ਪਿਓ'', ਪਤਨੀ ਦਾ ਮੈਸੇਜ ਪੜ੍ਹ ਪਤੀ ਨੇ...
NEXT STORY