ਲਖਨਊ - ਅਯੁੱਧਿਆ 'ਚ ਰਾਮ ਮੰਦਿਰ ਦੇ ਨੀਂਹ ਪੱਥਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਅਯੁੱਧਿਆ 'ਚ ਬਣਨ ਵਾਲੇ ਰਾਮ ਮੰਦਰ ਦੇ ਮਾਡਲ 'ਚ ਬਦਲਾਅ ਕੀਤਾ ਗਿਆ ਹੈ। ਪੁਰਾਣੇ ਮਾਡਲ ਮੁਤਾਬਕ ਦੋ ਹੀ ਮੰਜਿਲਾਂ ਬਣਨੀਆਂ ਸਨ ਪਰ ਹੁਣ ਰਾਮ ਮੰਦਰ ਤਿੰਨ ਮੰਜਿਲਾ ਬਣੇਗਾ। ਮੰਦਰ ਦੀ ਉੱਚਾਈ ਅਤੇ ਗੁੰਬਦ ਦੀ ਗਿਣਤੀ 'ਚ ਵੀ ਤਬਦੀਲੀ ਕੀਤੀ ਗਈ ਹੈ। ਰਾਮ ਮੰਦਰ ਦੇ ਨਵੇਂ ਮਾਡਲ ਦੀ ਪਹਿਲੀ ਤਸਵੀਰ ਆ ਗਈ ਹੈ।
ਮੰਦਰ ਦੇ ਮਾਡਲ 'ਚ ਕੀ ਹੋਇਆ ਬਦਲਾਅ?
ਰਾਮ ਮੰਦਰ ਹੁਣ ਦੋ ਨਹੀਂ, ਸਗੋਂ ਤਿੰਨ ਮੰਜਿਲਾ ਹੋਵੇਗਾ। ਇਸ ਦੀ ਲੰਬਾਈ 268 ਫੁੱਟ ਅਤੇ ਚੌੜਾਈ 140 ਫੁੱਟ ਹੋਵੇਗੀ। ਮੰਦਰ ਦਾ ਮੂਲ ਲੁਕ ਲੱਗਭੱਗ ਉਹੀ ਰਹੇਗਾ। ਮੰਦਰ ਦੇ ਗਰਭ ਗ੍ਰਹਿ ਅਤੇ ਸਿੰਘ ਦੁਆਰ ਦੇ ਨਕਸ਼ੇ 'ਚ ਕੋਈ ਬਦਲਾਅ ਨਹੀਂ ਹੋਵੇਗਾ। ਰਾਮ ਮੰਦਰ 'ਚ ਅਗਰਭਾਗ, ਸਿੰਘ ਦੁਆਰ, ਨਾਚ ਮੰਡਪ, ਰੰਗ ਮੰਡਪ ਅਤੇ ਸਿੰਘ ਦੁਆਰ ਨੂੰ ਛੱਡ ਕੇ ਲੱਗਭੱਗ ਸਭ ਦਾ ਨਕਸ਼ਾ ਬਦਲੇਗਾ।
ਮੰਦਰ ਦੀ ਉੱਚਾਈ ਪਹਿਲਾਂ 128 ਫੁੱਟ ਰਹਿਣੀ ਸੀ, ਜੋ ਹੁਣ 161 ਫੁੱਟ ਹੋ ਗਈ ਹੈ। ਤਿੰਨ ਮੰਜਿਲਾ ਮੰਦਰ 'ਚ 318 ਥੰਮ ਹੋਣਗੇ। ਹਰ ਤਲ 'ਤੇ 106 ਥੰਮ ਬਣਾਏ ਜਾਣਗੇ। ਰਾਮ ਮੰਦਰ ਦੇ ਨਕਸ਼ੇ ਨੂੰ ਨਵੇਂ ਸਿਰੇ ਤੋਂ ਤਿਆਰ ਕਰਣ 'ਚ ਵਾਸਤੁਕਾਰ ਚੰਦਰਕਾਂਤ ਸੋਮਪੁਰਾ ਇਕੱਠੇ ਹੋਏ ਸਨ। ਕਰੀਬ 100 ਤੋਂ 120 ਏਕੜ ਦੀ ਭੂਮੀ 'ਤੇ ਪੰਜ ਗੁੰਬਦਾਂ ਵਾਲਾ ਇਹ ਮੰਦਰ ਦੁਨੀਆ 'ਚ ਅਨੋਖਾ ਹੋਵੇਗਾ। ਅਜਿਹਾ ਮੰਦਰ ਦੁਨੀਆ 'ਚ ਹੁਣ ਤੱਕ ਕਿਤੇ ਨਹੀਂ ਹੈ।
ਸੂਬਾ ਸਰਕਾਰਾਂ ਓਵਰਟਾਈਮ ਤੋਂ ਬਿਨਾਂ ਕੰਮ ਦੇ ਤੈਅ ਸਮੇਂ 'ਚ ਵਾਧਾ ਨਹੀਂ ਕਰ ਸਕਦੀਆਂ
NEXT STORY