ਨਵੀਂ ਦਿੱਲੀ (ਏਜੰਸੀ) : ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਉੱਤਰ ਪ੍ਰਦੇਸ਼ ਦੀ ਪਵਿੱਤਰ ਨਗਰੀ ਅਯੁੱਧਿਆ ਵਿੱਚ 2.67 ਏਕੜ ਦਾ ਇੱਕ ਪਲਾਟ ਖਰੀਦਿਆ ਹੈ, ਜਿਸ ਦੀ ਕੀਮਤ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਰੀਅਲਟੀ ਕੰਪਨੀ 'ਹਾਊਸ ਆਫ ਅਭਿਨੰਦਨ ਲੋਢਾ' (HOABL) ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਸੌਦਾ ਅਮਿਤਾਭ ਬੱਚਨ ਦੀ ਕੰਪਨੀ 'ਏਬੀ ਕਾਰਪੋਰੇਸ਼ਨ ਲਿਮਟਿਡ' ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਯਾਦਵ ਰਾਹੀਂ ਨੇਪਰੇ ਚੜ੍ਹਿਆ ਹੈ। ਜ਼ਿਕਰਯੋਗ ਹੈ ਕਿ ਅਯੁੱਧਿਆ ਵਿੱਚ ਅਮਿਤਾਭ ਬੱਚਨ ਦਾ ਇਹ ਕੁੱਲ ਮਿਲਾ ਕੇ ਚੌਥਾ ਨਿਵੇਸ਼ ਹੈ। ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਵੀ ਉਨ੍ਹਾਂ ਨੇ ਇਸੇ ਪ੍ਰੋਜੈਕਟ ਵਿੱਚ ਇੱਕ ਪਲਾਟ ਖਰੀਦਿਆ ਸੀ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਬਾਦਸ਼ਾਹ! ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ
ਸਰਯੂ ਨਦੀ ਦੇ ਕੰਢੇ ਲਗਜ਼ਰੀ ਪ੍ਰੋਜੈਕਟ 'ਚ ਖਰੀਦੀ ਜ਼ਮੀਨ
ਇਹ ਨਵਾਂ ਪਲਾਟ ਕੰਪਨੀ ਦੇ 75 ਏਕੜ ਵਿੱਚ ਫੈਲੇ ਲਗਜ਼ਰੀ ਪ੍ਰੋਜੈਕਟ 'ਦਿ ਸਰਯੂ' ਦੇ ਬਿਲਕੁਲ ਨੇੜੇ ਸਥਿਤ ਹੈ। ਕੰਪਨੀ ਦੇ ਚੇਅਰਮੈਨ ਅਭਿਨੰਦਨ ਲੋਢਾ ਨੇ ਕਿਹਾ ਕਿ ਅਯੁੱਧਿਆ ਵਿੱਚ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਸਰਕਾਰੀ ਨਿਵੇਸ਼ ਕਾਰਨ ਇਹ ਇਲਾਕਾ ਨਿਵੇਸ਼ਕਾਂ ਲਈ ਪਹਿਲੀ ਪਸੰਦ ਬਣ ਰਿਹਾ ਹੈ।
ਇਹ ਵੀ ਪੜ੍ਹੋ: IPL ਤੋਂ ਪਹਿਲਾਂ ਹੀ ਪ੍ਰੀਤੀ ਜ਼ਿੰਟਾ ਨੇ ਕਮਾਏ ਕਰੋੜਾਂ ਰੁਪਏ ! 'ਪੰਜਾਬ ਕਿੰਗਜ਼' ਦੀ ਮਾਲਕਣ ਦੀ ਹੋਈ 'ਬੱਲੇ-ਬੱਲੇ'
ਅਲੀਬਾਗ 'ਚ ਵੀ ਖਰੀਦੀ ਹੈ ਜ਼ਮੀਨ
ਅਮਿਤਾਭ ਬੱਚਨ ਸਿਰਫ ਅਯੁੱਧਿਆ ਹੀ ਨਹੀਂ, ਸਗੋਂ ਮੁੰਬਈ ਦੇ ਨੇੜੇ ਅਲੀਬਾਗ ਵਿੱਚ ਵੀ ਨਿਵੇਸ਼ ਕਰ ਚੁੱਕੇ ਹਨ। ਉਨ੍ਹਾਂ ਨੇ ਉੱਥੇ 'ਸੋਲ ਡੇ ਅਲੀਬਾਗ' ਪ੍ਰੋਜੈਕਟ ਵਿੱਚ 10,000 ਵਰਗ ਫੁੱਟ ਦਾ ਪਲਾਟ ਖਰੀਦਿਆ ਸੀ। ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਅਯੁੱਧਿਆ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ।
ਇਹ ਵੀ ਪੜ੍ਹੋ: Are You Excited ? ਇਸ ਦਿਨ ਰਿਲੀਜ਼ ਹੋਵੇਗਾ 'ਧੁਰੰਦਰ 2' ਦਾ ਟ੍ਰੇਲਰ, ਨੋਟ ਕਰ ਲਓ ਤਰੀਕ ਤੇ ਸਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਾਪਸੀ ਪੰਨੂ ਨੇ ਵਿਦਿਆ ਬਾਲਨ ਨੂੰ ਦੱਸਿਆ ਆਪਣਾ 'ਹੀਰੋ', ਕਿਹਾ- "ਜੇ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਇੱਥੇ ਨਾ ਹੁੰਦੀ"
NEXT STORY