ਨਵੀਂ ਦਿੱਲੀ— ਅਯੋਧਿਆ 'ਚ ਰਾਮ ਜਨਮ ਭੂਮੀ 'ਤੇ ਮਾਲਕਾਨਾ ਹੱਕ ਦਾ ਮੁਕੱਦਮਾ ਸੁਪਰੀਮ ਕੋਰਟ 'ਚ ਸੁਣਵਾਈ ਦੇ ਲਈ ਤਿਆਰ ਹੈ। ਅਦਾਲਤ ਦੇ ਹੁਕਮ ਮੁਤਾਬਕ ਪਾਰਟੀ ਵਿਚਾਲੇ ਦਸਤਾਵੇਜ਼ਾਂ ਦਾ ਲੈਣ-ਦੇਣ ਪੂਰਾ ਹੋ ਚੁਕਿਆ ਹੈ, ਮਾਮਲੇ 'ਤੇ ਅੱਜ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ 5 ਦਸੰਬਰ ਨੂੰ ਮਾਮਲੇ 'ਚ ਪਾਰਟੀ ਨੂੰ ਦਸਤਾਵੇਜ਼ਾਂ ਦੇ ਅਦਾਨ-ਪ੍ਰਦਾਨ ਲਈ ਸਮਾਂ ਦਿੰਦੇ ਹੋਏ ਕਿਹਾ ਸੀ ਕਿ ਉਹ 8 ਫਰਵਰੀ ਨੂੰ ਅਗਲੀ ਸੁਣਵਾਈ ਦੀ ਬਹਿਸ ਲਈ ਤਿਆਰ ਹੋ ਕੇ ਆਉਣ।
ਅਦਾਲਤ ਨੇ ਕਿਹਾ ਸੀ ਕਿ ਉਸ ਦਿਨ ਇਸ ਆਧਾਰ 'ਤੇ ਸੁਣਵਾਈ ਮੁਲਤਵੀ ਨਹੀਂ ਕੀਤੀ ਜਾਵੇਗੀ। ਅਦਾਲਤ ਨੇ ਸਾਰੇ ਵਕੀਲਾਂ ਨੂੰ ਕਿਹਾ ਸੀ ਕਿ ਉਹ ਆਪਸ 'ਚ ਬੈਠ ਕੇ ਦਸਤਾਵੇਜ਼ਾਂ ਦੇ ਅਦਾਨ-ਪ੍ਰਦਾਨ ਕਰ ਲੈਣ ਅਤੇ ਪਾਰਟੀ ਦਸਤਾਵੇਜ਼ਾਂ ਬਾਰੇ 'ਚ ਇਕ ਕਾਮਨ ਮੈਮੋਰੰਡਮ ਦਾਖਲ ਕਰਨਗੇ।
ਰਜ਼ਿਸਟਰੀ ਨੂੰ ਹੁਕਮ ਦਿੱਤਾ ਸੀ ਕਿ ਜੇਕਰ ਉਸ ਨੂੰ ਕਿਸੇ ਕਾਰਨ ਕੇਸ ਸੁਣਵਾਈ ਲਈ ਤਿਆਰ ਨਾ ਲੱਗੇ ਤਾਂ ਉਹ ਮਾਮਲੇ ਨੂੰ ਮੁੱਖ ਜੱਜ ਦੇ ਸਾਹਮਣੇ (ਐਡਮਿਨੀਸਟ੍ਰੇਟਿਵ ਸਾਈਡ 'ਚ) ਪੇਸ਼ ਕਰੇਗੀ ਤਾਂ ਜੋ ਮੁੱਖ ਜੱਜ ਰਿਕਾਰਡ ਪੂਰਾ ਹੋਣ ਲਈ ਤਰੀਕ ਤੈਅ ਕਰੇ। ਅਦਾਲਤ ਦੇ ਇਸ ਹੁਕਮ 'ਤੇ ਅਮਲ ਹੋਇਆ ਹੈ।
ਮਾਲਿਆ ਦੇ ਕਰਜ਼ ਦਾ ਕੋਈ ਰਿਕਾਰਡ ਨਹੀਂ : ਵਿੱਤ ਮੰਤਰਾਲੇ
NEXT STORY