ਅਯੁੱਧਿਆ, (ਅਨਸ)– ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਿਰ ਨੂੰ 6.5 ਜਾਂ ਉਸ ਤੋਂ ਜ਼ਿਆਦਾ ਤੀਬਰਤਾ ਵਾਲਾ ਭੂਚਾਲ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕੇਗਾ। ਰਾਮ ਨਗਰੀ ’ਚ ਮਰਿਆਦਾ ਪੁਰਸ਼ੋਤਮ ਪ੍ਰਭੂ ਰਾਮ ਦਾ ਸ਼ਾਨਦਾਰ ਅਤੇ ਅਲੌਕਿਕ ਮੰਦਿਰ ਮੂਰਤੀ ਸਥਾਪਨਾ ਲਈ ਲਗਭਗ ਤਿਆਰ ਹੈ। ਅਜਿਹੇ ’ਚ ਮੰਦਿਰ ਨਿਰਮਾਣ ’ਚ ਲੱਗੀ ਸੰਸਥਾ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਸ਼੍ਰੀਰਾਮ ਮੰਦਿਰ 1000 ਸਾਲਾਂ ਤੱਕ ਬਿਨਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੇ ‘ਜਿਓਂ ਦਾ ਤਿਓਂ’ ਬਣਿਆ ਰਹੇਗਾ।
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਦਾ ਵੀ ਕਹਿਣਾ ਹੈ ਕਿ 6.5 ਤੀਬਰਤਾ ਵਾਲੇ ਭੂਚਾਲ ਨੂੰ ਮੰਦਿਰ ਬੇਹੱਦ ਆਸਾਨੀ ਨਾਲ ਝੱਲ ਸਕਦਾ ਹੈ। ਇੰਨਾ ਹੀ ਨਹੀਂ ਜੇ 8 ਤੀਬਰਤਾ ਵਾਲਾ ਭੂਚਾਲ ਵੀ ਆਉਂਦਾ ਹੈ ਤਾਂ ਵੀ ਰਾਮ ਮੰਦਿਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਨਿਰਮਾਣ ਅਧੀਨ ਮੰਦਿਰ ਬਾਰੇ ਦਾਅਵਾ ਕੀਤਾ ਗਿਆ ਕਿ ਇਸ ਨੂੰ 1000 ਸਾਲਾਂ ਤੱਕ ਮੁਰੰਮਤ ਦੀ ਲੋੜ ਨਹੀਂ ਪਵੇਗੀ। ਚੰਪਤ ਰਾਏ ਅਨੁਸਾਰ ਮੰਦਿਰ ਦੀ ਨੀਂਹ 50 ਫੁੱਟ ਡੂੰਘੀ ਹੈ ਅਤੇ ਪੱਥਰ, ਸੀਮੈਂਟ ਅਤੇ ਹੋਰ ਚੀਜ਼ਾਂ ਨਾਲ ਬਣਾਈ ਗਈ ਹੈ। ਮੰਦਿਰ ਦੇ ਨਿਰਮਾਣ ’ਚ ਕਿਤੇ ਵੀ ਸਟੀਲ ਜਾਂ ਲੋਹੇ ਦੀ ਵਰਤੋਂ ਨਹੀਂ ਕੀਤੀ ਗਈ ਹੈ।
ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਖ਼ਰਾਬ ਮੌਸਮ ਦੇ ਚੱਲਦਿਆਂ ਲਿਆ ਇਹ ਫ਼ੈਸਲਾ
NEXT STORY