ਅਯੁੱਧਿਆ- ਰਾਮ ਮੰਦਰ ਨਿਰਮਾਣ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਮਜ਼ਦੂਰ ਫਰਸ਼ 'ਤੇ ਨੱਕਾਸ਼ੀ ਕਰਦੇ ਵਿਖਾਈ ਦਿੱਤੇ ਹਨ। ਰਾਮ ਮੰਦਰ ਦੇ ਸਿੰਘ ਦੁਆਰ ਕੋਲ ਫਰਸ਼ 'ਤੇ ਨੱਕਾਸ਼ੀ ਦਾ ਕੰਮ ਚੱਲ ਰਿਹਾ ਹੈ। ਸ਼੍ਰੀਰਾਮ ਤੀਰਥ ਖੇਤਰ ਟਰੱਸਟ ਨੇ ਪਹਿਲੀ ਵਾਰ ਫਰਸ਼ 'ਤੇ ਨੱਕਾਸ਼ੀ ਦੀ ਤਸਵੀਰ ਜਾਰੀ ਕੀਤੀ ਹੈ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਤਿਆਰੀਆਂ ਦੇ ਕਈ ਪੜਾਅ ਹਨ। ਰਾਮਲੱਲਾ 5 ਸਾਲ ਦੇ ਬਾਲਕ ਦੇ ਰੂਪ ਵਿਚ ਬਿਰਾਜਮਾਨ ਹੋਣਗੇ। ਜਿਸ ਲਈ ਤਿੰਨ ਮੂਰਤੀਕਾਰ ਮੂਰਤੀ ਬਣਾ ਰਹੇ ਹਨ।
ਇਹ ਵੀ ਪੜ੍ਹੋ- ਅਯੁੱਧਿਆ 'ਚ ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਰਾਮਲੱਲਾ ਦਾ ਅਭਿਸ਼ੇਕ, ਦਰਸ਼ਨ ਕਰ ਸਕਣਗੇ ਲੱਖਾਂ ਭਗਤ
ਇਨ੍ਹਾਂ ਤਸਵੀਰਾਂ ਵਿਚ ਨ੍ਰਿਤ ਮੰਡਪ ਨੂੰ ਵੀ ਵਿਖਾਇਆ ਗਿਆ ਹੈ, ਜੋ ਕਿ ਲਗਭਗ ਤਿਆਰ ਨਜ਼ਰ ਆ ਰਿਹਾ ਹੈ। ਸ਼੍ਰੀਰਾਮ ਜਨਮ ਭੂਮੀ ਮੰਦਰ ਦਾ ਸਿੰਘ ਦੁਆਰ ਬਣ ਕੇ ਤਿਆਰ ਹੋ ਗਿਆ ਹੈ। ਨਾਲ ਹੀ ਨ੍ਰਿਤ ਮੰਡਪ ਅਤੇ ਫਰਸ਼ 'ਤੇ ਨੱਕਾਸ਼ੀ ਦਾ ਕੰਮ ਵੀ ਆਖ਼ਰੀ ਪੜਾਅ ਵਿਚ ਹੈ। ਰਾਮ ਮੰਦਰ ਨਿਰਮਾਣ ਟਰੱਸਟ ਮੁਤਾਬਕ ਨਿਰਮਾਣ ਕੰਮ 'ਚ 3000 ਮਜ਼ਦੂਰ ਦਿਨ-ਰਾਤ ਲੱਗੇ ਹੋਏ ਹਨ। ਮੰਦਰ ਦੇ ਫਰਸਟ ਫਲੋਰ ਦਾ 60 ਫ਼ੀਸਦੀ ਕੰਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਨਿਰਮਾਣ 'ਚ ਹੁਣ ਤੱਕ ਖਰਚ ਹੋਏ 900 ਕਰੋੜ ਰੁਪਏ, ਟਰੱਸਟ ਦੇ ਖਾਤੇ 'ਚ ਅਜੇ ਵੀ 3 ਹਜ਼ਾਰ ਕਰੋੜ
ਸੁਪਰੀਮ ਕੋਰਟ ਨੇ 2019 'ਚ ਮੰਦਰ ਨਿਰਮਾਣ ਨੂੰ ਦਿੱਤੀ ਸੀ ਹਰੀ ਝੰਡੀ
ਦੱਸ ਦਈਏ ਕਿ ਸੁਪਰੀਮ ਕੋਰਟ ਨੇ 2019 ਦੇ ਫੈਸਲੇ 'ਚ ਅਯੁੱਧਿਆ 'ਚ ਵਿਵਾਦਿਤ ਜਗ੍ਹਾ 'ਤੇ ਟਰੱਸਟ ਵਲੋਂ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਕੇਂਦਰ ਸਰਕਾਰ ਨੂੰ ਨਵੀਂ ਮਸਜਿਦ ਦੀ ਉਸਾਰੀ ਲਈ ਸੁੰਨੀ ਵਕਫ਼ ਬੋਰਡ ਨੂੰ ਬਦਲਵੀਂ 5 ਏਕੜ ਜ਼ਮੀਨ ਅਲਾਟ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਵਿਵਾਦਤ ਜ਼ਮੀਨ ਦੀ 2.77 ਏਕੜ ਜ਼ਮੀਨ ਜਿੱਥੇ 16ਵੀਂ ਸਦੀ ਦੀ ਬਾਬਰੀ ਮਸਜਿਦ ਢਾਹੀ ਗਈ ਸੀ, ਕੇਂਦਰ ਸਰਕਾਰ ਦੇ ਰਸੀਵਰ ਕੋਲ ਰਹੇਗੀ ਅਤੇ ਫੈਸਲੇ ਦੇ ਤਿੰਨ ਮਹੀਨਿਆਂ ਦੇ ਅੰਦਰ ਮੰਦਰ ਦੀ ਉਸਾਰੀ ਲਈ ਟਰੱਸਟ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਮੂਰਤੀਆਂ, ਸਤੰਭ, ਪੱਥਰ... ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਖੁਦਾਈ ਦੌਰਾਨ ਮਿਲੇ ਪ੍ਰਾਚੀਨ ਮੰਦਰ ਦੇ ਅਵਸ਼ੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਤਨਜ਼ਾਨੀਆ ਵਿਚਾਲੇ 15 ਸਮਝੌਤਿਆਂ 'ਤੇ ਹੋ ਸਕਦੇ ਨੇ ਹਸਤਾਖਰ
NEXT STORY