ਅਯੁੱਧਿਆ- ਅਯੁੱਧਿਆ ਵਿਚ ਭਗਵਾਨ ਸ਼੍ਰੀਰਾਮ ਮੰਦਰ ਦਾ ਨਿਰਮਾਣ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰਾਮ ਮੰਦਰ ਦੇ ਨਿਰਮਾਣ ਕੰਮ ਦਸੰਬਰ ਦੇ ਅਖ਼ੀਰ ਤੱਕ ਪੂਰਾ ਹੋ ਜਾਵੇਗਾ। ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ 2024 ਨੂੰ ਹੋਵੇਗਾ। ਰਾਮ ਮੰਦਰ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਜੀ ਮਹਾਰਾਜ ਨੇ ਦੱਸਿਆ ਕਿ 15 ਜਨਵਰੀ ਤੋਂ 24 ਜਨਵਰੀ ਨੂੰ ਧਾਰਮਿਕ ਰਸਮਾਂ ਹੋਣਗੀਆਂ। ਸਾਡੇ ਵਲੋਂ ਪੀ. ਐੱਮ. ਓ. ਨੂੰ ਚਿੱਠੀ ਲਿਖੀ ਗਈ ਹੈ ਅਤੇ ਇਸ 'ਤੇ ਜਵਾਬ ਵੀ ਆ ਗਿਆ ਹੈ। 22 ਤਾਰੀਖ਼ ਨੂੰ ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਆਉਣਗੇ ਤਾਂ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਸ ਪ੍ਰੋਗਰਾਮ ਲਈ ਹੋਰ ਵੀ ਲੋਕਾਂ ਨੂੰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ
ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਰਾਮਲੱਲਾ ਦਾ ਅਭਿਸ਼ੇਕ
ਓਧਰ ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਨਿਪੇਂਦਰ ਮਿਸ਼ਰਾ ਨੇ ਕਿਹਾ ਕਿ ਰਾਮ ਜਨਮ ਭੂਮੀ ਕੰਪਲੈਕਸ ਵਿਚ ਨਿਰਮਾਣ ਅਧੀਨ ਰਾਮ ਮੰਦਰ ਨਾ ਸਿਰਫ਼ ਸ਼ਾਨ ਪੱਖੋਂ ਸਗੋਂ ਤਕਨਾਲੋਜੀ ਦੇ ਪੱਖੋਂ ਵੀ ਵਿਲੱਖਣ ਹੋਵੇਗਾ। ਰਾਮਨੌਮੀ ਵਾਲੇ ਦਿਨ ਸੂਰਜ ਦੀਆਂ ਕਿਰਨਾਂ ਸਿੱਧੇ ਰਾਮਲੱਲਾ ਦੇ ਮੂੰਹ 'ਤੇ ਪੈਣ ਇਸ ਸਬੰਧੀ ਟਰੱਸਟ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਨਿਪੇਂਦਰ ਨੇ ਇਹ ਵੀ ਕਿਹਾ ਕਿ ਇਕ ਯੰਤਰ ਡਿਜ਼ਾਈਨ ਕੀਤਾ ਜਾ ਰਿਹੈ ਹੈ, ਜਿਸ ਨੂੰ ਮੰਦਰ ਦੇ ਸ਼ਿਖਰ 'ਤੇ ਸਥਾਪਤ ਕੀਤਾ ਜਾਵੇਗਾ। ਜਿਸ ਨਾਲ ਹਰ ਸਾਲ ਰਾਮਨੌਮੀ ਦੇ ਦਿਨ ਗਰਭ ਗ੍ਰਹਿ ਵਿਚ ਦੇਵਤਾ ਦੇ ਮੱਥੇ 'ਤੇ ਸੂਰਜ ਦੀਆਂ ਕਿਰਨਾਂ ਪੈਣਗੀਆਂ। ਇੰਨਾ ਹੀ ਨਹੀਂ ਲੱਖਾਂ ਭਗਤ ਦਰਸ਼ਨ ਕਰ ਸਕਣਗੇ। ਰਾਮਨੌਮੀ 'ਤੇ ਸੂਰਜ ਅਭਿਸ਼ੇਕ ਦਾ ਲਾਈਵ ਪ੍ਰਸਾਰਣ ਲਈ ਅਯੁੱਧਿਆ ਵਿਚ 100 ਥਾਵਾਂ 'ਤੇ ਸਕ੍ਰੀਨ ਲਾਏ ਜਾਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ
ਸੁਪਰੀਮ ਕੋਰਟ ਨੇ 2019 'ਚ ਮੰਦਰ ਨਿਰਮਾਣ ਨੂੰ ਦਿੱਤੀ ਸੀ ਹਰੀ ਝੰਡੀ
ਦੱਸ ਦਈਏ ਕਿ ਸੁਪਰੀਮ ਕੋਰਟ ਨੇ 2019 ਦੇ ਫੈਸਲੇ 'ਚ ਅਯੁੱਧਿਆ 'ਚ ਵਿਵਾਦਿਤ ਜਗ੍ਹਾ 'ਤੇ ਟਰੱਸਟ ਵਲੋਂ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਕੇਂਦਰ ਸਰਕਾਰ ਨੂੰ ਨਵੀਂ ਮਸਜਿਦ ਦੀ ਉਸਾਰੀ ਲਈ ਸੁੰਨੀ ਵਕਫ਼ ਬੋਰਡ ਨੂੰ ਬਦਲਵੀਂ 5 ਏਕੜ ਜ਼ਮੀਨ ਅਲਾਟ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਵਿਵਾਦਤ ਜ਼ਮੀਨ ਦੀ 2.77 ਏਕੜ ਜ਼ਮੀਨ ਜਿੱਥੇ 16ਵੀਂ ਸਦੀ ਦੀ ਬਾਬਰੀ ਮਸਜਿਦ ਢਾਹੀ ਗਈ ਸੀ, ਕੇਂਦਰ ਸਰਕਾਰ ਦੇ ਰਸੀਵਰ ਕੋਲ ਰਹੇਗੀ ਅਤੇ ਫੈਸਲੇ ਦੇ ਤਿੰਨ ਮਹੀਨਿਆਂ ਦੇ ਅੰਦਰ ਮੰਦਰ ਦੀ ਉਸਾਰੀ ਲਈ ਟਰੱਸਟ ਨੂੰ ਸੌਂਪ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਗਰੀ ਇੰਜੀਨੀਅਰ ਕਰ ਰਹੇ ਕੂਲੀ ਦਾ ਕੰਮ : ਰਾਹੁਲ ਗਾਂਧੀ
NEXT STORY