ਨੈਸ਼ਨਲ ਡੈਸਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ ਇਕ ਐਪੀਸੋਡ ’ਚ 'ਵਿਕਸਿਤ ਭਾਰਤ ਯੂਥ ਲੀਡਰ ਡਾਇਲਾਗ' ਦੀ ਵਿਸ਼ੇਸ਼ਤਾ ਵਾਲੇ 'ਰਾਸ਼ਟਰੀ ਯੁਵਾ ਮਹੋਤਸਵ 2025' ਦਾ ਐਲਾਨ ਕੀਤਾ। ਅਨੁਭਵੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਵੀ ਰਾਸ਼ਟਰ ਨਿਰਮਾਣ ਪਹਿਲ ’ਚ ਸ਼ਾਮਲ ਹੋ ਗਏ ਹਨ। ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਭਾਰਤੀਆਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਮਜ਼ਬੂਤ ਕਰਨ ਲਈ ਰਾਸ਼ਟਰ ਨਿਰਮਾਣ ’ਚ ਸਰਗਰਮ ਭੂਮਿਕਾ ਨਿਭਾਉਣ।
ਪੜ੍ਹੋ ਇਹ ਵੀ ਖਬਰ - Audi ਨੇ ਦਿੱਤਾ ਗਾਹਕਾਂ ਨੂੰ ਵੱਡਾ ਝਟਕਾ! ਬਦਲ ਦਿੱਤਾ 4 ਕੜਿਆਂ ਵਾਲਾ Logo, ਜਾਣੋ ਕੀ ਹੈ ਕਾਰਨ
ਆਯੁਸ਼ਮਾਨ ਅਤੇ ਪੀਵੀ ਨੇ ਨੌਜਵਾਨਾਂ ਨੂੰ ਭਾਰਤ ਦੇ ਵਿਕਾਸ ਅਤੇ ਤਰੱਕੀ ’ਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕੀਤੀਆਂ। ਪੀ.ਐੱਮ. ਮੋਦੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਆਯੁਸ਼ਮਾਨ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, “ਵਿਕਾਸ ਭਾਰਤ ਯੂਥ ਲੀਡਰ ਡਾਇਲਾਗ ’ਚ ਕਵਿਜ਼ ਖੇਡੋ, ਪ੍ਰਧਾਨ ਮੰਤਰੀ ਨੂੰ ਮਿਲੋ ਅਤੇ ਇਕ ਮਜ਼ਬੂਤ ਭਾਰਤ ਲਈ ਆਪਣੇ ਵਿਚਾਰ ਸਾਂਝੇ ਕਰੋ। “25 ਨਵੰਬਰ ਤੋਂ ‘ਮੇਰਾ ਭਾਰਤ ਪਲੇਟਫਾਰਮ’ ’ਤੇ ਵਿਕਾਸ ਭਾਰਤ ਕਵਿਜ਼ ਲਓ ਅਤੇ ਵਿਕਾਸ ਭਾਰਤ ਸੰਵਾਦ ਲਈ ਚੁਣੇ ਜਾਣ ਦੀ ਆਪਣੀ ਯਾਤਰਾ ਸ਼ੁਰੂ ਕਰੋ।”
ਪੜ੍ਹੋ ਇਹ ਵੀ ਖਬਰ - Google Maps ’ਤੇ ਭਰੋਸਾ ਕਰਨਾ ਸਹੀ ਹੈ ਜਾਂ ਗਲਤ! ਜਾਣ ਲਓ ਇਸ ਦੇ ਫੀਚਜ਼ਰ ਬਾਰੇ
ਪੀਵੀ ਸਿੰਧੂ ਨੇ ਵੀ ਆਪਣਾ ਐਕਸ ਹੈਂਡਲ ਲਿਆ ਅਤੇ ਭਾਰਤੀਆਂ ਨੂੰ ਰਾਸ਼ਟਰ ਨਿਰਮਾਣ ’ਚ ਹਿੱਸਾ ਲੈਣ ਦੀ ਅਪੀਲ ਕੀਤੀ। ਆਯੁਸ਼ਮਾਨ ਖੁਰਾਨਾ ਅਤੇ ਪੀਵੀ ਸਿੰਧੂ ਤੋਂ ਪਹਿਲਾਂ ਅਦਾਕਾਰਾ ਸ਼ਰਵਰੀ ਵਾਘ ਨੇ ਵੀ ਇਸ ਪਹਿਲ ਦਾ ਸਮਰਥਨ ਕੀਤਾ ਸੀ। ਰਾਸ਼ਟਰੀ ਯੁਵਾ ਉਤਸਵ 2025 ਦਾ ਆਯੋਜਨ 11 ਅਤੇ 12 ਜਨਵਰੀ ਨੂੰ ਭਾਰਤ ਮੰਡਪਮ, ਦਿੱਲੀ ਵਿਖੇ ਹੋਵੇਗਾ। ਇਸ ’ਚ ਹਿੱਸਾ ਲੈਣ ਲਈ 15-29 ਸਾਲ ਦੇ ਨੌਜਵਾਨਾਂ ਨੂੰ ਵਿਕਾਸ ਭਾਰਤ ਚੈਲੇਂਜ ’ਚ ਭਾਗ ਲੈਣਾ ਹੋਵੇਗਾ।
ਪੜ੍ਹੋ ਇਹ ਵੀ ਖਬਰ - ਸੈਮਸੰਗ ਦੇ ਸੁਪਰਪਾਵਰ ਸਮਾਰਟਫੋਨ ’ਤੇ 54% ਛੋਟ, ਜਾਣੋ ਇਸ ਦੇ ਲਾਭ
ਚੁਣੀਆਂ ਗਈਆਂ ਟੀਮਾਂ ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਵਿਕਸਤ ਭਾਰਤ ਲਈ ਆਪਣਾ ਵਿਜ਼ਨ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਕੁਇਜ਼ ’ਚ ਭਾਗ ਲੈਣ ਦੀ ਆਖਰੀ ਮਿਤੀ 5 ਦਸੰਬਰ ਹੈ। ਇਸ ਸੁਤੰਤਰਤਾ ਦਿਵਸ 'ਤੇ ਪੀ.ਐੱਮ ਮੋਦੀ ਨੇ 1 ਲੱਖ ਨਵੇਂ ਨੌਜਵਾਨਾਂ ਨੂੰ ਰਾਜਨੀਤੀ 'ਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ, ਜੋ ਕਿਸੇ ਵੀ ਸਿਆਸੀ ਪਿਛੋਕੜ ਨਾਲ ਸਬੰਧਤ ਨਹੀਂ ਹਨ।
ਪੜ੍ਹੋ ਇਹ ਵੀ ਖਬਰ - ਕਿੱਥੇ-ਕਿੱਥੇ ਚੱਲ ਰਿਹੈ ਤੁਹਾਡਾ WhatsApp? ਇਸ ਟਰਿੱਕ ਨਾਲ ਮਿੰਟਾਂ 'ਚ ਲੱਗੇਗਾ ਪਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕਸ਼ਮੀਰ ਘਾਟੀ 'ਚ ਮਹਿਸੂਸ ਹੋਏ ਭੂਚਾਲ ਦੇ ਹਲਕੇ ਝਟਕੇ
NEXT STORY