ਸਿੰਗਾਪੁਰ- ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਮੰਗਲਵਾਰ ਨੂੰ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਦੂਜੇ ਮੈਚ ਵਿਚ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਨਾਲ ਡਰਾਅ ਖੇਡਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਗੁਕੇਸ਼ ਨੂੰ 14 ਮੈਚਾਂ ਦੇ ਪਹਿਲੇ ਮੈਚ 'ਚ ਸਫੇਦ ਟੁਕੜਿਆਂ ਨਾਲ ਖੇਡਦੇ ਹੋਏ ਲਿਰੇਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਹਿਲਾ ਮੈਚ ਜਿੱਤਣ ਵਾਲੇ ਲਿਰੇਨ ਕੋਲ ਹੁਣ 1.5-0.5 ਦੀ ਬੜ੍ਹਤ ਹੈ। ਇਸ ਚੈਂਪੀਅਨਸ਼ਿਪ ਵਿੱਚ 7.5 ਅੰਕਾਂ ਤੱਕ ਪਹੁੰਚਣ ਵਾਲਾ ਖਿਡਾਰੀ ਜੇਤੂ ਬਣ ਜਾਵੇਗਾ। ਇਸਦੀ ਇਨਾਮੀ ਰਾਸ਼ੀ 2.5 ਮਿਲੀਅਨ ਡਾਲਰ ਹੈ। ਅਠਾਰਾਂ ਸਾਲਾ ਗੁਕੇਸ਼ ਵਿਸ਼ਵ ਖਿਤਾਬ ਦਾ ਸਭ ਤੋਂ ਘੱਟ ਉਮਰ ਦਾ ਦਾਅਵੇਦਾਰ ਹੈ ਅਤੇ ਵਿਸ਼ਵਨਾਥਨ ਆਨੰਦ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਨੰਦ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਪੰਜ ਵਾਰ ਇਹ ਖਿਤਾਬ ਜਿੱਤਿਆ ਹੈ।
ਬੰਗਲਾਦੇਸ਼ ਪਹਿਲੇ ਟੈਸਟ 'ਚ ਹਾਰ ਦੇ ਕੰਢੇ 'ਤੇ
NEXT STORY