ਓਟਾਵਾ: ਕੈਨੇਡਾ ਆਪਣੀ ਬਿਆਨਬਾਜ਼ੀ ਨਾਲ ਭਾਰਤ ਨਾਲ ਸਬੰਧਾਂ ਨੂੰ ਹੋਰ ਤਣਾਅਪੂਰਨ ਕਰਦਾ ਜਾ ਰਿਹਾ ਹੈ। ਹਾਲ ਹੀ ਵਿਚ ਕੈਨੇਡਾ ਨੇ ਆਪਣੀ ਧਰਤੀ 'ਤੇ ਖਾਲਿਸਤਾਨੀਆਂ 'ਤੇ ਹਮਲੇ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਉਂਗਲ ਉਠਾਈ ਹੈ। ਕੈਨੇਡੀਅਨ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਇਸ ਨਾਲ ਜੁੜੀਆਂ ਹੋਰ ਸਾਜ਼ਿਸ਼ਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਇਹ ਦਾਅਵਾ ਕੈਨੇਡਾ 'ਚ ਭਾਰਤ ਦੇ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਕਾਰਵਾਈਆਂ ਦੇ ਖੁਫੀਆ ਮੁਲਾਂਕਣ 'ਤੇ ਕੰਮ ਕਰ ਰਹੇ ਇਕ ਸੀਨੀਅਰ ਰਾਸ਼ਟਰੀ ਸੁਰੱਖਿਆ ਅਧਿਕਾਰੀ ਨੇ ਕੀਤਾ ਹੈ।
ਗਲੋਬ ਐਂਡ ਮੇਲ ਦੀ ਰਿਪੋਰਟ ਅਨੁਸਾਰ ਅਧਿਕਾਰੀ ਨੇ ਕਿਹਾ ਕਿ ਕੈਨੇਡੀਅਨ ਅਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਖਾਲਿਸਤਾਨੀ ਨਿੱਝਰ ਦੀ ਹੱਤਿਆ ਦੀ ਕਾਰਵਾਈ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜੋੜਿਆ ਹੈ। ਇਸ ਲੜੀ ਵਿਚ ਨਰਿੰਦਰ ਮੋਦੀ ਦੇ ਭਰੋਸੇਮੰਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਵੀ ਸਨ। ਅਜਿਹੇ 'ਚ ਸਪੱਸ਼ਟ ਹੈ ਕਿ ਨਰਿੰਦਰ ਮੋਦੀ ਨੂੰ ਵੀ ਇਸ ਸਭ ਬਾਰੇ ਜਾਣਕਾਰੀ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੀ-20 'ਚ Modi ਨੇ Trudeau ਨੂੰ ਕੀਤਾ ਨਜ਼ਰ ਅੰਦਾਜ਼! ਭਾਰਤ-ਕੈਨੇਡਾ ਤਣਾਅ ਦੇ ਸੰਕੇਤ
ਕੈਨੇਡਾ ਕੋਲ ਕੋਈ ਸਬੂਤ ਨਹੀਂ
ਅਧਿਕਾਰੀ ਨੇ ਕਿਹਾ ਹੈ ਕਿ ਕੈਨੇਡਾ ਕੋਲ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਮੋਦੀ ਨੂੰ ਇਸ ਕਤਲ ਬਾਰੇ ਪਤਾ ਸੀ ਪਰ ਇਹ ਨਹੀਂ ਮੰਨਿਆ ਜਾ ਸਕਦਾ ਕਿ ਭਾਰਤ ਦੀਆਂ ਤਿੰਨ ਸੀਨੀਅਰ ਸਿਆਸੀ ਸ਼ਖਸੀਅਤਾਂ (ਅਮਿਤ ਸ਼ਾਹ, ਐਸ ਜੈਸ਼ੰਕਰ ਅਤੇ ਅਜੀਤ ਡੋਵਾਲ) ਨੇ ਮੋਦੀ ਨਾਲ ਇਨ੍ਹਾਂ ਟਾਰਗੇਟ ਕਿਲਿੰਗ ਬਾਰੇ ਚਰਚਾ ਨਹੀਂ ਕੀਤੀ ਹੋਵੇਗੀ। ਗਲੋਬ ਐਂਡ ਮੇਲ ਨੇ ਦਾਅਵਾ ਕਰਨ ਵਾਲੇ ਅਧਿਕਾਰੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਹਫਤੇ ਬ੍ਰਾਜ਼ੀਲ ਵਿੱਚ G20 ਸੰਮੇਲਨ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਸਨੇ ਆਪਣੇ ਦੇਸ਼ ਦੀਆਂ ਵਿਦੇਸ਼ੀ-ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਬਾਰੇ ਭਾਰਤੀ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਖਾਸ ਤੌਰ 'ਤੇ ਖਾਲਿਸਤਾਨ ਪੱਖੀ ਲਹਿਰ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਮੈਂ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਮੇਰੀ ਪਹਿਲ ਹਮੇਸ਼ਾ ਕੈਨੇਡੀਅਨਾਂ ਦੀ ਸੁਰੱਖਿਆ ਲਈ ਖੜ੍ਹਨਾ ਰਹੀ ਹੈ। ਇਸ ਗੱਲਬਾਤ ਦਾ ਮਕਸਦ ਵੀ ਇਹੀ ਹੈ।
ਕੈਨੇਡਾ ਨੇ ਮੁੜ ਲਾਏ ਦੋਸ਼
ਕੈਨੇਡਾ ਦੇ ਪ੍ਰੀਵੀ ਕੌਂਸਲ ਦਫਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਆਰ.ਸੀ.ਐਮ.ਪੀ ਨੇ ਮੰਨਿਆ ਹੈ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਹਾਲਾਂਕਿ ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੋਈ ਦੋਸ਼ ਨਹੀਂ ਲਗਾਇਆ ਹੈ। ਪਿਛਲੇ ਸਾਲ ਜੂਨ ਵਿੱਚ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਨੇ ਵਾਰ-ਵਾਰ ਭਾਰਤ ਵੱਲ ਉਂਗਲ ਉਠਾਈ ਹੈ। ਕੈਨੇਡਾ ਨੇ ਇਸ ਕਤਲ ਲਈ ਭਾਰਤ ਦੀ ਚੋਟੀ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਮੋਦੀ ਨੇ ਗੁਆਨਾ 'ਚ ਭਾਰਤੀ ਭਾਈਚਾਰੇ ਨਾਲ ਕੀਤੀ ਮੁਲਾਕਾਤ, ਕਿਹਾ- ਜੋਸ਼ੀਲੇ ਸੁਆਗਤ ਲਈ ਦਿਲੋਂ ਧੰਨਵਾਦ
NEXT STORY