ਲੁਧਿਆਣਾ (ਅਨਿਲ)- ਸਪੈਸ਼ਲ ਟਾਸਕ ਫੋਰਸ ਦੇ ਲੁਧਿਆਣਾ ਯੂਨਿਟ ਨੇ 29 ਅਕਤੂਬਰ 2020 ਨੂੰ ਮੋਹਾਲੀ ਐੱਸ.ਟੀ.ਐੱਫ. ਪੁਲਸ ਥਾਣੇ ’ਚ ਸਰਪੰਚ ਗੁਰਦੀਪ ਸਿੰਘ ਰਾਣੋ ਖਿਲਾਫ ਹੈਰੋਇਨ ਦੀ ਹੈਵੀ ਰਿਕਵਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਐੱਸ.ਟੀ.ਐੱਫ. ਦੇ ਡੀ.ਐੱਸ.ਪੀ. ਅਜੇ ਕੁਮਾਰ ਨੇ ਦੱਸਿਆ ਕਿ ਐੱਸ.ਟੀ.ਐੱਫ. ਦੀ ਜਾਂਚ ਤੋਂ ਬਾਅਦ ਮੁਲਜ਼ਮ ਨਸ਼ਾ ਸਮੱਗਲਰ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਲਿੰਕ ਇੰਟਰਨੈਸ਼ਨਲ ਸਮੱਗਲਰ ਹਰਮਿੰਦਰ ਸਿੰਘ ਰੋਮੀ ਰੰਧਾਵਾ, ਰਾਜਨ ਸ਼ਰਮਾ, ਤਨਵੀਰ ਬੇਦੀ ਅਤੇ ਬਲਜੀਤ ਸਿੰਘ ਬੱਬੂ ਖਹਿਰਾ ਨਾਲ ਪਾਏ ਗਏ।
ਉਕਤ ਸਾਰੇ ਮੁਲਜ਼ਮ ਵਿਦੇਸ਼ ’ਚ ਬੈਠ ਕੇ ਅੰਤਰਰਾਸ਼ਟਰੀ ਪੱਧਰ ’ਤੇ ਨਸ਼ੇ ਦਾ ਨੈੱਟਵਰਕ ਚਲਾ ਰਹੇ ਹਨ, ਜਿਸ ਕਾਰਨ ਐੱਸ.ਟੀ.ਐੱਫ. ਨੇ ਨਸ਼ਾ ਸਮੱਗਲਰ ਸਰਪੰਚ ਗੁਰਦੀਪ ਸਿੰਘ ਰਾਣੋ ਖਿਲਾਫ ਕਈ ਹੋਰ ਕੇਸ ਦਰਜ ਕੀਤੇ ਗਏ। ਡੀ.ਐੱਸ.ਪੀ. ਅਜੇ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਐੱਸ.ਟੀ.ਐੱਫ. ਨੇ ਗੁਰਦੀਪ ਸਿੰਘ ਰਾਣੋ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ 7 ਕਰੋੜ 80 ਲੱਖ 64 ਹਜ਼ਾਰ ਦੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਦੇ ਨਿਰਦੇਸ਼ ’ਤੇ ਫ੍ਰੀਜ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਹੈਂ, ਇਹ ਕੀ? ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਮਿਲੀ Trophy, ਹੁਣ ਖੜ੍ਹੇ ਮੁੱਢਾਂ ਵਾਲੇ ਖੇਤ ਦਾ ਕੱਟਿਆ ਗਿਆ ਚਲਾਨ
ਡੀ.ਐੱਸ.ਪੀ. ਅਜੇ ਕੁਮਾਰ ਨੇ ਦੱਸਿਆ ਕਿ ਜਿਸ ਦੌਰਾਨ ਐੱਸ.ਟੀ.ਐੱਫ. ਨੇ ਉਕਤ ਮੁਲਜ਼ਮ ਗੁਰਦੀਪ ਸਿੰਘ ਨੂੰ ਨਜ਼ਰਬੰਦ ਰੱਖਣ ਲਈ ਹੋਮਜ਼ ਅਫੇਅਰਜ਼ ਵਿਭਾਗ ਨੂੰ ਲੈਟਰ ਲਿਖੀ ਗਈ ਸੀ ਕਿ ਮੁਲਜ਼ਮ ਗੁਰਦੀਪ ਸਿੰਘ ਨੂੰ 1 ਸਾਲ ਦੇ ਲਈ ਨਜ਼ਰਬੰਦ ਰੱਖਿਆ ਜਾਵੇ, ਜਿਸ ਕਾਰਨ ਹੋਮ ਅਫੇਅਰਜ਼ ਸੈਕਟਰੀ ਗੁਰਕੀਰਤ ਕਿਰਪਾਲ ਸਿੰਘ ਵੱਲੋਂ ਮੁਲਜ਼ਮ ਗੁਰਦੀਪ ਸਿੰਘ ਨੂੰ 1 ਸਾਲ ਲਈ ਬਠਿੰਡਾ ਜੇਲ੍ਹ ’ਚ ਨਜ਼ਰਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਮੁਲਜ਼ਮ ਸਰਪੰਚ ਗੁਰਦੀਪ ਸਿੰਘ 1 ਸਾਲ ਤੱਕ ਬਠਿੰਡਾ ਜੇਲ੍ਹ ’ਚ ਨਜ਼ਰਬੰਦ ਰਹੇਗਾ।
ਇਹ ਵੀ ਪੜ੍ਹੋ- 'ਘਰੇ ਆਟਾ ਈ ਹੈ ਨੀ...',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ ਪਹੁੰਚੇ ਨਵੇਂ AAP ਪ੍ਰਧਾਨ ਅਮਨ ਅਰੋੜਾ ਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਹੋਇਆ ਭਰਵਾਂ ਸਵਾਗਤ
NEXT STORY