ਬਾਗਪਤ— ਉੱਤਪ ਪ੍ਰਦੇਸ਼ ਦੀ ਜਨਤਾ ਹੁਣ ਤੱਕ ਤਾਂ ਬਦਮਾਸ਼ਾਂ ਤੋਂ ਹੀ ਪਰੇਸ਼ਾਨ ਸੀ ਪਰ ਹੁਣ ਸੱਤਾਧਾਰੀ ਸਰਕਾਰ ਦੇ ਨੁਮਾਇੰਦਗੀ ਤੋਂ ਵੀ ਲੋਕਾਂ ਨੂੰ ਡਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਬਾਗਪਤ ਦਾ ਹੈ। ਦੋਸ਼ ਹੈ ਕਿ ਇੱਥੋਂ ਦੇ ਬੀ. ਜੇ. ਪੀ. ਜ਼ਿਲਾ ਪ੍ਰਧਾਨ ਦਾ ਲੜਕਾ ਲਗਾਤਾਰ ਇਕ ਵਿਦਿਆਰਥਣ ਨੂੰ ਤੰਗ ਕਰ ਰਿਹਾ ਹੈ। ਪਿਤਾ ਦੇ ਅਹੁਦੇ ਦੀ ਪਦਵੀ ਨੂੰ ਖੁੰਡੀ 'ਤੇ ਟੰਗ ਕੇ ਬੇਲਗਾਮ ਲੜਕੇ ਨੇ ਵਿਦਿਆਰਥਣ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਵਿਦਿਆਰਥਣ ਨੇ ਸਕੂਲ ਤੱਕ ਜਾਣਾ ਛੱਡ ਦਿੱਤਾ ਹੈ।
ਜਾਣਕਾਰੀ ਮੁਤਾਬਕ ਮਾਮਲਾ ਬਾਗਪਤ ਦੇ ਛਪਰੈਲੀ ਪਿੰਡ ਦਾ ਹੈ। ਬਗਪਤ 'ਚ ਸੰਜੇ ਖੋਖਰ ਭਾਜਪਾ ਦਾ ਜ਼ਿਲਾ ਪ੍ਰਧਾਨ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਜ਼ਿਲਾ ਪ੍ਰਧਾਨ ਦਾ ਲੜਕਾ ਉਨ੍ਹਾਂ ਦੇ ਘਰ 'ਤੇ ਲਗਾਤਾਰ ਆਈ ਲਵ ਯੂ ਨਾਲ ਲਿਖੀਆਂ ਪਰਚੀਆਂ ਸੁੱਟ ਰਿਹਾ ਹੈ। ਪਰਿਵਾਰ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਜ਼ਿਲਾ ਪ੍ਰਧਾਨ ਦਾ ਲੜਕਾ ਕੁੱਟ-ਮਾਰ ਕਰਦਾ ਸੀ।
ਬੇਲਗਾਮ ਲੜਕੇ ਨੇ ਵਿਦਿਆਰਥਣ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ ਕਿ ਉਹ ਨਾ ਘਰ ਤੋਂ ਬਾਹਰ ਨਿੱਕਲ ਸਕਦੀ ਹੈ ਅਤੇ ਨਾ ਹੀ ਭਾਜਪਾ ਦੇ ਬੇਟੀ ਬਚਾਓ ਅਤੇ ਬੇਟੀ ਪੜਾਓ ਦੇ ਸੁਪਨੇ ਨੂੰ ਸਾਕਾਰ ਕਰ ਸਕਦੀ ਹੈ ਅਤੇ ਹੁਣ ਦੋਸ਼ੀ ਦੇ ਡਰ ਤੋਂ ਪੜ੍ਹਾਈ ਵੀ ਛੱਡ ਦਿੱਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਇਸ ਤਰ੍ਹਾਂ ਰਹੇ ਤਾਂ ਉਹ ਇੱਥੋਂ ਚੱਲੇ ਜਾਣਗੇ, ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਪੁਲਸ ਨੇ ਦੋਸ਼ੀ 'ਤੇ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਪਰ ਹੁਣ ਤੱਕ ਗ੍ਰਿਫਤਾਰੀ ਨਹੀਂ ਕੀਤਾ ਗਿਆ ਹੈ।
ਦਾਜ ਦੀ ਮੰਗ ਕਰਨ 'ਤੇ ਲੜਕੀ ਪੱਖ ਨੇ ਲਾੜੇ ਸਮੇਤ 4 ਨੂੰ ਬਣਾਇਆ ਬੰਧਕ
NEXT STORY