ਦਾਦਰੀ— ਦਾਦਰੀ ਦੀ ਨਵੀਂ ਆਬਾਦੀ 'ਚ ਨਿਕਾਹ ਦੌਰਾਨ ਦਾਜ ਮੰਗਣ ਦੇ ਮਾਮਲੇ 'ਚ ਦੂਜੇ ਦਿਨ ਵੀ ਲਾੜੇ ਸਮੇਤ 4 ਲੋਕਾਂ ਨੂੰ ਲੜਕੀ ਪੱਖ ਨੇ ਬੰਧਕ ਬਣਾਏ ਰੱਖਿਆ। ਮੰਗਲਵਾਰ ਨੂੰ ਦੋਵਾਂ ਪੱਖਾਂ 'ਚ ਪੰਚਾਇਤ ਹੋਣੀ ਸੀ ਪਰ ਲੜਕੇ ਪੱਖ ਦੇ ਲੋਕ ਪੰਚਾਇਤ ਲਈ ਨਹੀਂ ਪੁੱਜੇ। ਲੜਕੀ ਨੇ ਹੁਣ ਨਿਕਾਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਲੜਕੀ ਦੇ ਘਰਦਿਆਂ ਨੇ ਕਿਹਾ ਹੈ ਕਿ ਜੇਕਰ ਬੁੱਧਵਾਰ ਤੱਕ ਲਾੜੇ ਦੇ ਪਰਿਵਾਰ ਦੇ ਲੋਕ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਵਾਂਗੇ।

ਮੇਵਾਤ ਦੇ ਨੂੰਹ ਦੇ ਢਹਾਨਾ ਪਿੰਡ ਤੋਂ ਲਾੜਾ ਵਸੀਮ ਸੋਮਵਾਰ ਨੂੰ ਦਾਦਰੀ 'ਚ ਬਾਰਾਤ ਲੈ ਕੇ ਆਇਆ ਸੀ। ਮਦਰਸੇ 'ਚ ਨਿਕਾਹ ਹੋਣਾ ਸੀ। ਪਰ ਲੜਕੇ ਵੱਲੋਂ ਦਾਜ 'ਚ 60 ਹਜ਼ਾਰ ਰੁਪਏ ਹੋਰ ਮੰਗਣ 'ਤੇ ਦੋਵਾਂ ਪੱਖਾਂ 'ਚ ਗੱਲ ਵਿਗੜ ਗਈ। ਲੜਕੀ ਪੱਖ ਨੇ ਪਹਿਲੇ ਹੀ 1 ਲੱਖ 12 ਹਜ਼ਾਰ ਰੁਪਏ ਦੇ ਦਿੱਤੇ ਸਨ। ਸਮਾਜ ਦੇ ਲੋਕਾਂ ਨੇ ਲੜਕੇ ਪੱਖ ਨੂੰ ਸਮਝਾਇਆ ਵੀ ਸੀ ਕਿ ਲੜਕੀ ਦੇ ਪਿਤਾ ਗਰੀਬ ਹਨ, ਇਹ ਨਿਕਾਹ ਲੋਕ ਮਿਲ ਕੇ ਕਰਵਾ ਰਹੇ ਹਨ। ਇਸ ਗੱਲ 'ਤੇ ਦੋਵਾਂ ਪੱਖਾਂ 'ਚ ਝਗੜਾ ਹੋ ਗਿਆ।
ਗੱਲ ਇੰਨੀ ਵਿਗੜ ਗਈ ਕਿ ਲੜਕੀ ਪੱਖ ਦੇ ਲੋਕਾਂ ਨੇ ਲਾੜੇ ਸਮੇਤ 4 ਲੋਕਾਂ ਨੂੰ ਸੋਮਵਾਰ ਨੂੰ ਬੰਧਕ ਬਣਾ ਲਿਆ। ਸੋਮਵਾਰ ਰਾਤੀ ਦਾਦਰੀ ਪੁਲਸ ਤੱਕ ਵੀ ਮਾਮਲਾ ਪੁੱਜਾ ਸੀ ਪਰ ਬਾਅਦ 'ਚ ਪੰਚਾਇਤ ਕਰਨ ਦੀ ਗੱਲ ਕਹਿ ਕੇ ਲਿਖਿਤ ਸ਼ਿਕਾਇਤ ਨਹੀਂ ਕੀਤੀ ਗਈ। ਮੰਗਲਵਾਰ ਨੂੰ ਇਸ ਮਸਲੇ 'ਤੇ ਪੰਚਾਇਤ ਹੋਣੀ ਸੀ ਪਰ ਲੜਕੇ ਪੱਖ ਤੋਂ ਕੋਈ ਨਹੀਂ ਪੁੱਜਾ। ਉਨ੍ਹਾਂ ਨੇ ਆਪਣੇ ਮੋਬਾਇਲ ਵੀ ਬੰਦ ਕਰ ਦਿੱਤੇ ਹਨ।
ਐੈੱਮ.ਪੀ: ਲਾਇਕ ਨਾਲਾਇਕ ਦੋਸਤ 'ਤੇ ਭਾਜਪਾ-ਕਾਂਗਰਸ 'ਚ ਟਕਰਾਅ
NEXT STORY