ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਦਿਓਟਸਿੱਧ ਖੇਤਰ 'ਚ ਬਾਬਾ ਬਾਲਕ ਨਾਥ ਮੰਦਰ ਦੇ ਬਾਹਰ ਵਪਾਰੀਆਂ ਦੁਆਰਾ ਵੇਚਿਆ ਜਾਣ ਵਾਲਾ ਪ੍ਰਸ਼ਾਦ ਇਸ ਨੂੰ ਬਣਾਏ ਜਾਣ ਦੀ ਤਾਰੀਖ਼ ਤੋਂ ਸਿਰਫ 20 ਦਿਨਾਂ ਤੱਕ ਹੀ ਖਾਣ ਯੋਗ ਹੋਵੇਗਾ। ਸਥਾਨਕ ਵਪਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਲਨ ਜ਼ਿਲ੍ਹੇ ਦੇ ਕੰਡਾਘਾਟ 'ਚ ਸਥਿਤ ਵਿਆਪਕ ਜਾਂਚ ਪ੍ਰਯੋਗਸ਼ਾਲਾ ਦੀ ਰਿਪੋਰਟ ਦੇ ਅਨੁਸਾਰ, ਤਿੰਨ ਮਹੀਨੇ ਪਹਿਲਾਂ ਦਿਓਟਸਿੱਧ 'ਚ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਦੁਕਾਨ 'ਤੇ ਪ੍ਰਸ਼ਾਦ ਵਜੋਂ ਵੇਚਿਆ ਗਿਆ 'ਰੋਟ' ਖਾਣ ਯੋਗ ਨਹੀਂ ਪਾਇਆ ਗਿਆ ਸੀ। ਨਮੂਨਾ ਫੇਲ੍ਹ ਹੋਣ ਤੋਂ ਬਾਅਦ, ਦਿਓਟਸਿੱਧ ਦੇ ਵਪਾਰ ਬੋਰਡ ਨੇ ਸ਼ੂਲਿਨੀ ਯੂਨੀਵਰਸਿਟੀ ਵਿਖੇ 'ਰੋਟ' ਦੇ ਨਮੂਨਿਆਂ ਦੀ ਸ਼ੈਲਫ ਲਾਈਫ ਦਾ ਪਤਾ ਲਗਾਉਣ ਲਈ ਜਾਂਚ ਕਰਵਾਈ।
ਰਿਪੋਰਟ ਦੇ ਅਨੁਸਾਰ, 'ਰੋਟ' 20 ਦਿਨਾਂ ਤੱਕ ਖਾਣ ਯੋਗ ਹੁੰਦੇ ਹਨ। ਨਮੀ ਅਤੇ ਰਸਾਇਣਾਂ ਦੇ ਆਧਾਰ 'ਤੇ, ਨਤੀਜੇ 'ਚ ਕਿਹਾ ਗਿਆ ਹੈ ਕਿ 'ਰੋਟ' ਪਕਾਏ ਜਾਣ ਦੀ ਤਾਰੀਖ਼ ਤੋਂ 20 ਦਿਨਾਂ ਤੋਂ ਵੱਧ ਸਮੇਂ ਬਾਅਦ ਖਾਣ ਯੋਗ ਨਹੀਂ ਹੁੰਦਾ ਹੈ। ਰੋਟ ਕਣਕ, ਖੰਡ ਅਤੇ ਦੇਸੀ ਜਾਂ ਬਨਸਪਤੀ ਘਿਓ ਨਾਲ ਬਣਾਇਆ ਜਾਂਦਾ ਹੈ। ਇਹ ਪੁਰਾਣੀ ਪਰੰਪਰਾ ਅਨੁਸਾਰ ਸ਼ਰਧਾਲੂਆਂ ਵਲੋਂ ਬਾਬਾ ਬਾਲਕ ਨਾਥ ਜੀ ਨੂੰ ਚੜ੍ਹਾਇਆ ਜਾਂਦਾ ਹੈ। ਸ਼ਰਧਾਲੂ ਇਸ ਪ੍ਰਸ਼ਾਦ ਨੂੰ ਆਪਣੇ ਘਰ ਲੈ ਜਾਂਦੇ ਹਨ ਅਤੇ ਬਾਅਦ 'ਚ ਵੀ ਖਾਂਦੇ ਹਨ। ਸਥਾਨਕ ਵਪਾਰੀਆਂ ਦੇ ਬੁਲਾਰੇ ਨੇ ਕਿਹਾ ਕਿ ਹੁਣ 'ਰੋਟ' ਬਣਾਉਣ ਵਾਲੇ ਦੁਕਾਨਦਾਰਾਂ ਨੂੰ ਪੈਕੇਟ 'ਤੇ ਇਨ੍ਹਾਂ ਨੂੰ ਬਣਾਉਣ ਦੀ ਤਾਰੀਖ਼ ਲਿਖਣੀ ਹੋਵੇਗੀ। ਮਾਨਤਾ ਅਨੁਸਾਰ, ਬਾਬਾ ਬਾਲਕ ਨਾਥ ਨੂੰ ਭਗਵਾਨ ਸ਼ਿਵ ਦੇ ਵੱਡੇ ਪੁੱਤਰ ਭਗਵਾਨ ਕਾਰਤੀਕੇਯ ਦਾ ਅਵਤਾਰ ਮੰਨਿਆ ਜਾਂਦਾ ਹੈ ਅਤੇ ਉੱਤਰੀ ਭਾਰਤ 'ਚ ਉਨ੍ਹਾਂ ਦੀ ਵੱਡੇ ਪੱਧਰ 'ਤੇ ਪੂਜਾ ਹੁੰਦੀ ਹੈ। ਹਰ ਸਾਲ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਲੋਕ ਇਸ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ। ਬਾਬਾ ਜੀ ਦਾ ਮਹੀਨਾ ਭਰ ਚੱਲਣ ਵਾਲਾ ਮੇਲਾ 14 ਮਾਰਚ ਤੋਂ ਸ਼ੁਰੂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵਾਸ ਹੈ ਕਿ ਆਉਣ ਵਾਲੇ ਦਹਾਕਿਆਂ 'ਚ ਵੀ ਭਾਰਤੀ ਅਰਥਵਿਵਸਥਾ ਪ੍ਰਫੁੱਲਤ ਹੁੰਦੀ ਰਹੇਗੀ: ਕਤਰ ਦੇ ਅਮੀਰ
NEXT STORY