ਨਵੀਂ ਦਿੱਲੀ- ਵਿਸ਼ਵ ਪ੍ਰਸਿੱਧ ਭਵਿੱਖਵਕਤਾ ਬਾਬਾ ਵੇਂਗਾ ਵੱਲੋਂ ਸਾਲ 2025 ਲਈ ਕੀਤੀ ਭਵਿੱਖਬਾਣੀ ਇਨ੍ਹੀਂ ਦਿਨੀਂ ਚਰਚਾ 'ਚ ਹੈ। ਉਸ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਭਵਿੱਖਬਾਣੀਆਂ ਸੱਚਾਈ ਦੇ ਨੇੜੇ ਹਨ। ਨਵਾਂ ਸਾਲ ਆਉਣ ਵਾਲਾ ਹੈ। ਜੋਤਸ਼ੀਆਂ ਅਤੇ ਮਾਹਿਰਾਂ ਅਨੁਸਾਰ ਨਵਾਂ ਸਾਲ 2025 ਬਹੁਤ ਖਾਸ ਹੋਣ ਵਾਲਾ ਹੈ। ਬਾਬਾ ਵੇਂਗਾ ਨੇ ਨਵੇਂ ਸਾਲ ਨੂੰ ਲੈ ਕੇ ਕੀਤੀਆਂ ਕੁਝ ਖਾਸ ਭਵਿੱਖਬਾਣੀਆਂ, ਜਾਣੋ ਕੀ ਹਨ-
ਇਹ ਵੀ ਪੜ੍ਹੋ-ਢਿੱਡ 'ਚ ਕੈਂਸਰ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼
ਬਾਬਾ ਵਾਂਗਾ ਦੀ 2025 ਦੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਯੂਰਪ ਵਿੱਚ ਭਿਆਨਕ ਜੰਗ ਹੋਣ ਦੀ ਸੰਭਾਵਨਾ ਹੈ ਅਤੇ ਸਿਆਸੀ ਅਸਥਿਰਤਾ ਵੀ ਦੇਖਣ ਨੂੰ ਮਿਲ ਸਕਦੀ ਹੈ। ਯੂਰਪ ਵਿੱਚ ਹੋ ਰਹੇ ਸੰਘਰਸ਼ ਦਾ ਕੁਦਰਤ ਉੱਤੇ ਡੂੰਘਾ ਅਸਰ ਪੈ ਸਕਦਾ ਹੈ। ਆਬਾਦੀ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਪਿਛਲੇ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਤ ਲੋਕ ਵੀ 2025 ਵਿੱਚ ਵਿਗਿਆਨੀਆਂ ਦੀ ਮਦਦ ਨਾਲ ਇਸ ਜਾਨਲੇਵਾ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਨ। 2025 ਵਿੱਚ, ਮਨੁੱਖ ਏਲੀਅਨ ਦੀ ਖੋਜ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਨ। ਬਾਬਾ ਵੇਂਗਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਗਲੇ ਸਾਲ ‘ਵਿਨਾਸ਼ ਦੀ ਸ਼ੁਰੂਆਤ’ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ-ਚਿਹਰੇ 'ਤੇ ਚਾਹੁੰਦੇ ਹੋ ਗੁਲਾਬੀ ਨਿਖਾਰ ਤਾਂ ਇੰਝ ਕਰੋ ਚੁਕੰਦਰ ਦਾ ਇਸਤੇਮਾਲ
ਬਾਬਾ ਵੇਂਗਾ ਦੀਆਂ ਕਿਹੜੀਆਂ ਭਵਿੱਖਬਾਣੀਆਂ ਹੁਣ ਤੱਕ ਪੂਰੀਆਂ ਹੋਈਆਂ ਹਨ?
1996 ਵਿੱਚ ਆਪਣੀ ਮੌਤ ਤੋਂ ਪਹਿਲਾਂ, ਬਾਬਾ ਵੇਂਗਾ ਨੇ ਸਾਲ 5079 ਤੱਕ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਹੁਣ ਤੱਕ ਉਨ੍ਹਾਂ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਹੋ ਚੁੱਕੀਆਂ ਹਨ ਜਿਵੇਂ ਕਿ - ਉਸਨੇ 2001 ਵਿੱਚ ਅਮਰੀਕਾ ਵਿੱਚ 9/11 ਦੇ ਹਮਲੇ ਬਾਰੇ ਪਹਿਲਾਂ ਹੀ ਕਿਹਾ ਸੀ ਕਿ "ਡਰ, ਡਰ! ਅਮਰੀਕੀ ਭਰਾ ਸਟੀਲ ਦੇ ਪੰਛੀਆਂ ਦੇ ਹਮਲੇ ਤੋਂ ਬਾਅਦ ਡਿੱਗ ਜਾਵੇਗਾ", 1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਦੀ ਭਵਿੱਖਬਾਣੀ ਵੀ ਸੱਚ ਹੋ ਗਈ ਹੈ।
ਇਹ ਵੀ ਪੜ੍ਹੋ-ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚਮਤਕਾਰੀ ਫਲ, 'ਕੋਲੈਸਟ੍ਰੋਲ' ਵਰਗੀ ਬੀਮਾਰੀ ਹੋ ਜਾਵੇਗੀ ਛੂ-ਮੰਤਰ
ਬਾਬਾ ਵੇਂਗਾ ਨੇ ਕਰ ਰੱਖੀ ਹੈ 5079 ਤੱਕ ਭਵਿੱਖਬਾਣੀ
ਬਾਬਾ ਵੇਂਗਾ ਨੂੰ ਬੁਲਗੇਰੀਅਨ ਭਵਿੱਖਵਕਤਾ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਜਨਮ 1911 ਵਿੱਚ ਰੂਸ ਦੇ ਓਟੋਮਨ ਸਾਮਰਾਜ ਵਿੱਚ ਹੋਇਆ ਸੀ। 12 ਸਾਲ ਦੀ ਉਮਰ ਵਿਚ ਤੂਫਾਨ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ, ਜਿਸ ਕਾਰਨ ਉਨ੍ਹਾਂ ਨੂੰ ਸਾਰੀ ਉਮਰ ਅੰਨ੍ਹਾ ਰਹਿਣਾ ਪਿਆ। ਉਹ ਪੂਰੀ ਦੁਨੀਆ ਵਿੱਚ ਇੱਕ ਸ਼ਾਨਦਾਰ ਭਵਿੱਖਵਕਤਾ ਵਜੋਂ ਜਾਣੇ ਜਾਂਦੇ ਹਨ। ਬਾਬਾ ਵੇਂਗਾ ਨੇ 5079 ਤੱਕ ਭਵਿੱਖਬਾਣੀਆਂ ਕੀਤੀਆਂ ਹਨ। ਸਾਲ 1996 ਵਿੱਚ 85 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ 'ਚ ਹੁਣ ਨੌਕਰੀਆਂ ਹੀ ਨੌਕਰੀਆਂ! ਖ਼ਬਰ 'ਤੇ ਮਾਰੋ ਇਕ ਝਾਤ
NEXT STORY