ਛਤਰਪਤੀ ਸੰਭਾਜੀਨਗਰ- ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਬਬਨਰਾਵ ਲੋਨੀਕਰ ਨੇ ਇਕ ਸਭਾ ’ਚ ਵਿਵਾਦਿਤ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ‘ਕੱਪੜੇ, ਜੁੱਤੇ, ਮੋਬਾਈਲ, ਯੋਜਨਾਵਾਂ ਦਾ ਆਰਥਿਕ ਲਾਭ ਅਤੇ ਬਿਜਾਈ ਲਈ ਪੈਸੇ ਸਾਡੇ ਕਰ ਕੇ ਮਿਲ ਰਹੇ ਹਨ।
ਮੱਧ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ’ਚ ਆਪਣੇ ਵਿਧਾਨ ਸਭਾ ਹਲਕੇ ਪਰਤੁਰ ’ਚ ‘ਹਰ ਘਰ ਸੋਲਰ ਯੋਜਨਾ’ ਨਾਲ ਸਬੰਧਤ ਇਕ ਸਮਾਰੋਹ ’ਚ ਸੂਬੇ ਦੇ ਸਾਬਕਾ ਮੰਤਰੀ ਲੋਨੀਕਰ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਅਤੇ ਵਿਕਾਸ ਕੰਮਾਂ ਦਾ ਜ਼ਿਕਰ ਕੀਤਾ ਅਤੇ ਆਪਣੀ ਪਾਰਟੀ ਦੇ ਆਲੋਚਕਾਂ ’ਤੇ ਨਿਸ਼ਾਨਾ ਵਿੰਨ੍ਹਿਆ।
ਲੋਨੀਕਰ ਦੀ ਵਿਵਾਦਤ ਟਿੱਪਣੀ ਦੀ ਇਕ ਵੀਡੀਓ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਅਜਿਹੀ ਭਾਸ਼ਾ ਬੋਲਣਾ ਸਹੀ ਨਹੀਂ ਹੈ। ਸ਼ਿਵ ਸੈਨਾ (ਯੂ. ਬੀ. ਟੀ.) ਦੇ ਵਿਧਾਨ ਪ੍ਰੀਸ਼ਦ ਮੈਂਬਰ ਅਤੇ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਅੰਬਾਦਾਸ ਦਾਨਵੇ ਨੇ ਭਾਜਪਾ ਵਿਧਾਇਕ ਦੀਆਂ ਟਿੱਪਣੀਆਂ ਲਈ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ਨੂੰ ‘ਅੰਗਰੇਜ਼ਾਂ ਦਾ ਸਵਦੇਸ਼ੀ ਮਾਡਲ’ ਕਰਾਰ ਦਿੱਤਾ। ਦਾਨਵੇ ਨੇ ਲੋਨੀਕਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ‘ਐਕਸ’ ’ਤੇ ਲਿਖਿਆ, “ਤੁਹਾਡਾ ਵਿਧਾਇਕ ਦਾ ਦਰਜਾ ਲੋਕਾਂ ਕਰ ਕੇ ਹੈ। ਤੁਹਾਡੇ ਕੱਪੜੇ, ਜੁੱਤੇ, ਹਵਾਈ ਟਿਕਟ, ਨੇਤਾਗਿਰੀ, (ਤੁਹਾਡੀ) ਕਾਰ ’ਚ ਡੀਜ਼ਲ ਵੀ ਲੋਕਾਂ ਕਰ ਕੇ ਹੈ।”
ਕਾਲਜ 'ਚ ਹੀ ਹੋ ਗਿਆ 'ਗੰਦਾ ਕੰਮ', ਕਲਾਸ 'ਚ ਗਈ ਕੁੜੀ ਨੂੰ 3 ਮੁੰਡਿਆਂ ਨੇ ਕਮਰੇ 'ਚ ਲਿਜਾ ਕੇ...
NEXT STORY