ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਬਾਬਰਪੁਰ ਨਾਮ ਦੇ ਪਿੰਡ ਹੁਣ ਤੋਂ ਗੁਰੂ ਨਾਨਕ ਪੁਰ ਕਿਹਾ ਜਾਵੇਗਾ। ਇਹ ਐਲਾਨ ਸੂਬੇ ਦੀ ਖੱਟੜ ਸਰਕਾਰ ਨੇ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਸੰਬੰਧ 'ਚ ਕਿਹਾ ਕਿ ਨਾਮ ਬਦਲਣ ਦਾ ਕੰਮ ਚੰਗਾ ਹੈ। ਇਤਿਹਾਸ 'ਚ ਜੋ ਗਲਤੀਆਂ ਹੋਈਆਂ ਹਨ, ਉਨ੍ਹਾਂ ਨੂੰ ਸੁਧਾਰਨਾ ਸਰਕਾਰ ਦਾ ਹੀ ਕੰਮ ਹੈ। ਇਸ ਲਈ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਇਹ ਪ੍ਰਸਤਾਵ ਪਾਸ ਹੋਇਆ ਅਤੇ ਸਰਕਾਰ ਨੇ ਵੀ ਇਸ ਨੂੰ ਮੰਨਿਆ। ਖੱਟੜ ਨੇ ਇਹ ਐਲਾਨ ਕਰਨ ਤੋਂ ਪਹਿਲਾਂ ਐਤਵਾਰ ਨੂੰ ਪਾਨੀਪਤ ਦੇ ਇਤਿਹਾਸਕ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ। ਉਨ੍ਹਾਂ ਨੇ ਤਸਵੀਰਾਂ ਟਵੀਟ ਕਰਦੇ ਹੋਏ ਕਿਹਾ,''ਪਾਨੀਪਤ ਦੇ ਇਤਿਹਾਸਕ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋ ਕੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸਾਰੇ ਪ੍ਰਦੇਸ਼ ਵਾਸੀਆਂ ਦੀ ਸੁੱਖ ਖੁਸ਼ਹਾਲੀ ਲਈ ਅਰਦਾਸ ਕੀਤੀ।''
ਦੱਸਣਯੋਗ ਹੈ ਕਿ ਬਾਬਰਪੁਰ ਦਾ ਨਾਮ ਬਦਲੇ ਜਾਣ ਦੀ ਖ਼ਬਰ ਪਹਿਲਾਂ ਵੀ ਆ ਰਹੀ ਸੀ ਪਰ ਐਤਵਾਰ ਨੂੰ ਖੱਟੜ ਜਦੋਂ ਪਾਨੀਪਤ ਜ਼ਿਲ੍ਹੇ ਦੇ ਦੌਰੇ 'ਤੇ ਗਏ ਤਾਂ ਇਸ ਦਾ ਐਲਾਨ ਕੀਤਾ। ਖ਼ਬਰਾਂ ਅਨੁਸਾਰ ਇਹ ਕੰਮ ਪਾਨੀਪਤ ਸ਼ਹਿਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਪ੍ਰਮੋਦ ਵਿਜ ਕਾਰਨ ਇਹ ਨਾਮ ਬਦਲਿਆ ਜਾ ਸਕਿਆ। ਬਾਬਰਪੁਰ ਦਾ ਨਾਮ ਬਦਲੇ ਜਾਣ ਲਈ ਵਿਜ ਨੇ ਨਗਰ ਨਿਗਮ ਸਦਨ 'ਚ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਨੀਪਤ ਆਏ ਸਨ, ਇਸ ਲਈ ਬਾਬਰਪੁਰ ਦਾ ਨਾਮ ਨਾਨਕਪੁਰ ਦੇ ਨਾਮ ਨਾਲ ਰੱਖਿਆ ਜਾਣਾ ਚਾਹੀਦਾ। ਵਿਜ ਦੇ ਤਰਕਾਂ ਤੋਂ ਬਾਅਦ ਸਦਨ ਨੇ ਇਸ ਫ਼ੈਸਲੇ ਨੂੰ ਸਾਰਿਆਂ ਦੀ ਸਹਿਮਤੀ ਨਾਲ ਸਵੀਕਾਰ ਕਰ ਲਿਆ ਅਤੇ ਸਰਕਾਰ ਨੇ ਵੀ ਫ਼ੈਸਲੇ 'ਤੇ ਮੋਹਰ ਲਗਾ ਦਿੱਤੀ। ਇਸ ਤੋਂ ਬਾਅਦ ਵਿਜ ਨੇ ਖੱਟੜ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨ ਲਈ ਧੰਨਵਾਦ ਦਿੱਤਾ। ਸੂਬਾ ਸਰਕਾਰ ਦੇ ਇਸ ਫ਼ੈਸਲੇ ਨਾਲ ਆਮ ਜਨਤਾ ਵੀ ਸਹਿਮਤ ਹੈ।
:
ਨੌਜਵਾਨਾਂ ਦੇ ਭਵਿੱਖ ਨੂੰ ਹਨ੍ਹੇਰੇ ’ਚ ਧੱਕ ਰਹੀ ਹੈ ਮੋਦੀ ਸਰਕਾਰ: ਰਾਹੁਲ
NEXT STORY