ਕੈਥਲ— ਬੱਚੇ ਨੂੰ ਗੋਦ ਲੈਣ ਦੀ ਇੱਛਾ ਵਿਦੇਸ਼ੀ ਜੋੜੇ ਨੂੰ ਬੈਲਜੀਅਮ ਤੋਂ ਕੈਥਲ ਲੈ ਕੇ ਆ ਗਈ। 3 ਸਾਲ 8 ਮਹੀਨੇ ਦੀ ਅੰਜਲੀ ਨੂੰ ਗੋਦ ਲੈਣ ਲਈ ਜੋੜਾ ਕੈਥਲ ਸਥਿਤ ਬਾਲ ਉਪਵਨ ਆਸ਼ਰਮ ਪਹੁੰਚਿਆ। ਇੱਥੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਬੱਚੀ ਨੂੰ ਆਪਣੇ ਨਾਲ ਲੈ ਕੇ ਬੈਲਜੀਅਮ ਲਈ ਰਵਾਨਾ ਹੋ ਗਿਆ। ਹਰਿਆਣਾ ਤੋਂ ਬੱਚੇ ਨੂੰ ਗੋਦ ਲੈਣ ਲਈ ਜੋੜੇ ਨੇ 4 ਸਾਲ ਪਹਿਲਾਂ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (ਕਾਰਾ) ਪੋਰਟਲ 'ਤੇ ਰਜਿਸਟਰੇਸ਼ਨ ਕਰਵਾਇਆ ਸੀ।
ਵਿਆਹ ਤੋਂ ਪਹਿਲਾਂ ਬੱਚਾ ਗੋਦ ਲੈਣ ਦੀ ਰੱਖੀ ਸੀ ਸ਼ਰਤ
ਬੈਲਜੀਅਮ ਤੋਂ ਆਏ ਨਿਜ ਕ੍ਰਿਸ਼ ਨੇ ਦੱਸਿਆ ਕਿ ਉਸ ਦੀ ਪਤਨੀ ਮਾਰਟੀਨ ਦੀ ਇੱਛਾ ਸੀ ਕਿ ਵਿਆਹ ਤੋਂ ਬਾਅਦ ਉਹ ਇਕ ਬੱਚੇ ਨੂੰ ਗੋਦ ਲਵੇਗੀ। ਇਸੇ ਸ਼ਰਤ 'ਤੇ ਉਸ ਨੇ ਵਿਆਹ ਕੀਤਾ ਸੀ। ਜੋੜੇ ਕੋਲ ਜੋਪੇ ਅਤੇ ਜਾਰੇ 2 ਮੁੰਡੇ ਪਹਿਲਾਂ ਹੀ ਹਨ ਅਤੇ ਹੁਣ ਅੰਜਲੀ ਨੂੰ ਗੋਦ ਲੈ ਲਿਆ ਹੈ। ਮਾਰਟੀਨ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹ ਇਕ ਸਮਾਜਿਕ ਸੰਸਥਾ 'ਚ ਕੰਮ ਕਰਦੀ ਸੀ। ਉਨ੍ਹਾਂ ਦੀ ਇੱਛਾ ਸੀ ਕਿ ਹਰਿਆਣਾ ਤੋਂ ਇਕ ਬੱਚੇ ਨੂੰ ਉਹ ਗੋਦ ਲੈਣ। ਹੁਣ ਇਕ ਕੁੜੀ ਨੂੰ ਗੋਦ ਲੈ ਲਿਆ ਹੈ, ਜਿਸ ਨਾਲ ਉਸ ਦਾ ਪਰਿਵਾਰ ਪੂਰਾ ਹੋ ਗਿਆ ਹੈ। ਅੰਜਲੀ ਦਾ ਪਾਸਪੋਰਟ ਸਮੇਤ ਸਾਰੇ ਜ਼ਰੂਰੀ ਕਾਗਜ਼ਾਤ ਬਾਲ ਉਪਵਨ ਵਲੋਂ ਹੀ ਤਿਆਰ ਕਰਵਾਏ ਗਏ ਹਨ।
ਡੇਢ ਸਾਲ ਪਹਿਲਾਂ ਲਾਵਾਰਸ ਮਿਲੀ ਸੀ ਅੰਜਲੀ
ਕਰੀਬ ਡੇਢ ਸਾਲ ਪਹਿਲਾਂ ਕੁਰੂਕੁਸ਼ੇਤਰ ਬਾਲ ਕਲਿਆਣ ਕਮੇਟੀ ਨੂੰ ਅੰਜਲੀ ਕੁਰੂਕੁਸ਼ੇਤਰ ਬ੍ਰਹਮਾਰੋਵਰ ਤੋਂ ਲਾਵਾਰਸ ਮਿਲੀ ਸੀ। ਜਦੋਂ ਪਰਿਵਾਰ ਵਾਲਿਆਂ ਦਾ ਕੋਈ ਪਤਾ ਨਹੀਂ ਲੱਗਾ ਤਾਂ ਕਮੇਟੀ ਨੇ ਕੈਥਲ ਬਾਲ ਕਲਿਆਣ ਕਮੇਟੀ ਦੀ ਮੈਂਬਰ ਰਹੀ ਰਿਤੂ ਸਿੰਗਲਾ ਨਾਲ ਸੰਪਰਕ ਕੀਤਾ। ਸਿੰਗਲਾ ਨੇ ਬੱਚੀ ਨੂੰ ਕੈਥਲ ਲਿਆ ਕੇ ਉਸ ਨੂੰ ਬਾਲ ਉਪਵਨ 'ਚ ਛੱਡ ਦਿੱਤਾ ਸੀ। ਉਦੋਂ ਤੋਂ ਹੀ ਬੱਚੀ ਬਾਲ ਉਪਵਨ 'ਚ ਰਹਿ ਰਹੀ ਸੀ।
ਹਰਿਆਣਾ 'ਚ 2 ਪ੍ਰਾਈਵੇਟ ਏਜੰਸੀਆਂ ਹਨ
ਪੂਰੇ ਹਰਿਆਣਾ 'ਚ ਬੱਚੇ ਗੋਦ ਦੇਣ ਵਾਲੀਆਂ 2 ਪ੍ਰਾਈਵੇਟ ਏਜੰਸੀਆਂ ਹਨ। ਇਕ ਫਰੀਦਾਬਾਦ 'ਚ ਹੈ ਅਤੇ ਦੂਜੀ ਕੈਥਲ 'ਚ ਹੈ। ਇਨ੍ਹਾਂ ਤੋਂ ਇਲਾਵਾ 6 ਏਜੰਸੀਆਂ ਸਰਕਾਰੀ ਹਨ। ਕੈਥਲ 'ਚ ਬਾਲ ਉਪਵਨ ਆਸ਼ਰਮ ਹੈ ਯਾਨੀ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਹੈ। ਬੱਚਾ ਗੋਦ ਲੈਣ ਲਈ ਸਾਰਾ ਪੋਰਟਲ 'ਤੇ ਰਜਿਸਟਰੇਸ਼ਨ ਹੁੰਦਾ ਹੈ ਅਤੇ ਉਸ ਤੋਂ ਬਾਅਦ ਏਜੰਸੀ ਤੋਂ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ। ਏਜੰਸੀ ਵਲੋਂ ਬੱਚੇ ਨੂੰ ਡਾਟਾ ਪੋਰਟਲ 'ਤੇ ਫੀਡ ਕੀਤਾ ਜਾਂਦਾ ਹੈ ਅਤੇ ਬੱਚੇ ਨੂੰ ਲੈਣ ਲਈ ਜੋੜੇ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣੀ ਪੈਂਦੀ ਹੈ। ਸਨਾਤਨ ਧਰਮ ਮੰਦਰ ਸਭਾ ਦੇ ਪ੍ਰਧਾਨ ਰਵੀਭੂਸ਼ਣ ਗਰਗ ਅਤੇ ਬਾਲ ਉਪਵਨ ਦੇ ਮੈਨੇਜਰ ਅਜੇ ਸ਼੍ਰੀਵਾਸਤਵ ਨੇ ਦੱਸਿਆ ਕਿ ਬੈਲਜੀਅਮ ਤੋਂ ਜੋੜੇ ਨੂੰ ਗੋਦ ਲਿਆ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਪਵਨ ਦੀ ਇਕ ਬੇਟੀ ਹੁਣ ਵਿਦੇਸ਼ 'ਚ ਰਹੇਗੀ ਅਤੇ ਉੱਥੇ ਆਪਣੀ ਪੜ੍ਹਾਈ ਸ਼ੁਰੂ ਕਰੇਗੀ।
ਈ-ਸਿਗਰਟ 'ਤੇ ਰੋਕ ਭਾਰਤ ਦਾ ਇਤਿਹਾਸਕ ਫੈਸਲਾ : ਅਮਰੀਕੀ ਸਮੂਹ
NEXT STORY