ਯਮੁਨਾਨਗਰ- ਹਰਿਆਣਾ ਦੇ ਯੁਮਨਾਨਗਰ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਯਮੁਨਾਨਗਰ ਜ਼ਿਲ੍ਹੇ ਦੇ ਫਰਕਪੁਰ ਥਾਣਾ ਖੇਤਰ ਦੇ ਪਿੰਡ ਮੰਡੇਬਰੀ 'ਚ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਨੇ ਗਲੀ 'ਚ ਖੇਡ ਰਹੀ ਢਾਈ ਸਾਲ ਦੀ ਮਾਸੂਮ ਬੱਚੀ ਨੂੰ ਦਰੜ ਦਿੱਤਾ, ਜਿਸ ਕਾਰਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬੱਚੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਡਰਾਈਵਰ ਨਸ਼ੇ ਵਿਚ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਡਰਾਈਵਰ ਨੂੰ ਸਜ਼ਾ ਮਿਲਣੀ ਚਾਹੀਦੀ। ਓਧਰ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ। ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਟਰੈਕਟਰ-ਟਰਾਲੀ ਪਿੰਡ 'ਚ ਇਕ ਤਾਲਾਬ ਨੂੰ ਮਿੱਟੀ ਨਾਲ ਭਰਨ ਲੱਗੀ ਹੋਈ ਸੀ। ਹਾਦਸੇ ਮਗਰੋਂ ਮੁਲਜ਼ਮ ਡਰਾਈਵਰ ਦੌੜ ਗਿਆ ਪਰ ਮ੍ਰਿਤਕ ਬੱਚੀ ਦੇ ਪਰਿਵਾਰ ਨੇ ਉਸ ਨੂੰ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਹਾਊਸ ਵਿਚ ਰੱਖਵਾਇਆ। ਮਾਸੂਮ ਦੀ ਮੌਤ ਮਗਰੋਂ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਸੂਮ ਬੱਚੀ ਦੇ ਮਾਮਾ ਰਾਹੁਲ ਨੇ ਦੱਸਿਆ ਕਿ ਉਸ ਦੇ ਜੀਜਾ ਦਾ 6 ਸਾਲ ਦਾ ਪੁੱਤਰ ਅਤੇ ਢਾਈ ਸਾਲ ਦੀ ਧੀ ਮੰਨਤ ਹੈ। ਬੀਤੀ ਸ਼ਾਮ ਮੰਨਤ ਆਪਣੇ ਘਰ ਨੇੜੇ ਗਲੀ 'ਚ ਖੇਡ ਰਹੀ ਸੀ, ਤਾਂ ਉਦੋਂ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਆ ਗਈ। ਹਾਲਾਂਕਿ ਟਰੈਕਟਰ ਟਰਾਲੀ ਨੂੰ ਦੇਖ ਕੇ ਉਸ ਦੀ ਭਤੀਜੀ ਮੰਨਤ ਸਾਈਡ 'ਤੇ ਖੜ੍ਹੀ ਹੋ ਗਈ।
ਇਲਜ਼ਾਮ ਹੈ ਕਿ ਟਰੈਕਟਰ-ਟਰਾਲੀ ਡਰਾਈਵਰ ਨੇ ਲਾਪ੍ਰਵਾਹੀ ਨਾਲ ਅਤੇ ਤੇਜ਼ ਰਫਤਾਰ ਨਾਲ ਟਰੈਕਟਰ ਚਲਾਉਂਦੇ ਹੋਏ ਅਚਾਨਕ ਉਸ ਦੀ ਭਤੀਜੀ ਨੂੰ ਕੱਟ ਮਾਰ ਕੇ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਉਸ ਦੀ ਭਤੀਜੀ ਗਲੀ 'ਚ ਡਿੱਗ ਪਈ। ਇਸ ਤੋਂ ਬਾਅਦ ਟਰੈਕਟਰ ਟਰਾਲੀ ਦਾ ਪਹੀਆ ਉਸ ਦੀ ਮਾਸੂਮ ਭਤੀਜੀ ਦਾ ਸਿਰ ਕੁਚਲਦਾ ਹੋਇਆ ਨਿਕਲ ਗਿਆ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
PM ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ
NEXT STORY