ਛਪਰਾ— ਬਿਹਾਰ ਦੇ ਛਪਰਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੱਚਾ ਲਗਾਤਾਰ ਰੋ ਰਿਹਾ ਸੀ ਤਾਂ ਪਰੇਸ਼ਾਨ ਹੋ ਕੇ ਮਾਂ ਦੇ ਉਸ ਦੇ ਬੁੱਲ੍ਹਾਂ 'ਤੇ ਫੈਵੀਕੁਇਕ ਲਗਾ ਦਿੱਤੀ। ਬੱਚੇ ਦੇ ਪਿਤਾ ਨੇ ਕਿਹਾ,''ਕੁਝ ਕੰਮ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਬੱਚਾ ਸ਼ਾਂਤ ਹੈ। ਮੈਨੂੰ ਅਜਿਹਾ ਲੱਗਾ ਕਿ ਉਹ ਕੁਝ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਮੂੰਹ 'ਚੋਂ ਝੱਗ ਨਿਕਲ ਰਿਹਾ ਸੀ।''
ਚੁੱਪ ਕਰਨ ਲਈ ਲਗਾਈ ਫੈਵੀਕੁਇਕ
ਬੱਚੇ ਦੇ ਪਿਤਾ ਨੇ ਅੱਗੇ ਕਿਹਾ,''ਜਦੋਂ ਮੈਂ ਆਪਣੀ ਪਤਨੀ ਸ਼ੋਭਾ ਨੂੰ ਇਸ ਬਾਰੇ ਪੁੱਛਿਆ ਤਾਂ ਨੇ ਉਸ ਨੇ ਮੈਨੂੰ ਦੱਸਿਆ ਕਿ ਉਹ ਪੂਰੇ ਸਮੇਂ ਰੋਂਦਾ ਰਹਿੰਦਾ ਹੈ। ਇਸ ਲਈ ਉਸ ਦੇ ਬੁੱਲ੍ਹਾਂ 'ਤੇ ਫੈਵੀਕੁਇਕ ਲੱਗਾ ਦਿੱਤੀ ਹੈ ਤਾਂ ਕਿ ਉਹ ਚੁੱਪ ਰਹੇ।'' ਬੱਚੇ ਨੂੰ ਫਿਲਹਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰ ਵੀ ਇਸ ਘਟਨਾ ਤੋਂ ਹੈਰਾਨ ਹਨ।
ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ 'ਚ ਇਕ ਜਵਾਨ ਸ਼ਹੀਦ
NEXT STORY