ਪਟਨਾ–ਬਿਹਾਰ ਵਿਚ 9 ਮਹੀਨਿਆਂ ਦੀ ਇਕ ਬੱਚੀ ਦੇ ਗਰਭਵਤੀ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਫੁਲਵਾਰੀ ਸ਼ਰੀਫ ਦੇ ਐਡਵਾਂਸ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਵੀ ਉਕਤ ਬੱਚੀ ਦੇ ਪੇਟ 'ਚ ਅਬਨਾਰਮਲ ਭਰੂਣ ਵੇਖ ਕੇ ਹੈਰਾਨ ਰਹਿ ਗਏ। 4 ਦਿਨ ਪਹਿਲਾਂ ਬੱਚੀ ਦਾ ਆਪ੍ਰੇਸ਼ਨ ਕਰ ਕੇ ਡਾਕਟਰਾਂ ਨੇ 2 ਕਿਲੋ ਦਾ ਗੈਰ-ਵਿਕਸਿਤ ਭਰੂਣ ਕੱਢਿਆ। ਬੱਚੀ ਸਿਹਤਮੰਦ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਇਕ ਗਰੀਬ ਪਰਿਵਾਰ ਦੀ ਬੱਚੀ ਪੇਟ ਦਰਦ ਕਾਰਣ ਪ੍ਰੇਸ਼ਾਨ ਸੀ। ਬੱਚੀ ਦੇ ਮਾਤਾ-ਪਿਤਾ ਉਸਨੂੰ 6 ਦਿਨ ਪਹਿਲਾਂ ਉਕਤ ਹਸਪਤਾਲ ਵਿਖੇ ਲਿਆਏ ਸਨ। ਸ਼ੁਰੂ 'ਚ ਤਾਂ ਡਾਕਟਰਾਂ ਨੂੰ ਸਭ ਕੁਝ ਆਮ ਵਰਗਾ ਲੱਗਾ ਪਰ ਜਦੋਂ ਬੱਚੀ ਦਾ ਸੀ. ਟੀ. ਸਕੈਨ ਅਤੇ ਅਲਟ੍ਰਾਸਾਊਂਡ ਕਰਵਾਇਆ ਗਿਆ ਤਾਂ ਰਿਪੋਰਟ ਹੈਰਾਨੀਜਨਕ ਆਈ। ਪਤਾ ਲੱਗਾ ਕਿ 9 ਮਹੀਨਿਆਂ ਦੀ ਉਕਤ ਬੱਚੀ ਦੇ ਪੇਟ ’ਚ ਅਬਨਾਰਮਲ ਭਰੂਣ ਪਲ ਰਿਹਾ ਸੀ। ਉਹ ਟਿਊਮਰ ਵਰਗਾ ਲੱਗਦਾ ਸੀ। ਡਾਕਟਰਾਂ ਮੁਤਾਬਕ ਪਤਾ ਲੱਗਾ ਹੈ ਕਿ ਇਹ ਬੱਚੀ ਜਦੋਂ ਆਪਣੀ ਮਾਂ ਦੇ ਪੇਟ 'ਚ ਸੀ ਤਾਂ ਉਸਦੇ ਆਪਣੇ ਪੇਟ ਅੰਦਰ ਵੀ ਇਕ ਭਰੂਣ ਡਿਵੈੱਲਪ ਹੋਣ ਲੱਗਾ। ਕਦੇ-ਕਦੇ ਇੰਝ ਹੁੰਦਾ ਹੈ ਕਿ ਜੁੜਵਾਂ ਬੱਚੇ ਦੀ ਜਦੋਂ ਸੰਭਾਵਨਾ ਬਣ ਰਹੀ ਹੋਵੇ ਤਾਂ ਦੂਜਾ ਭਰੂਣ ਮਾਂ ਦੇ ਗਰਭ ਦੀ ਬਜਾਏ ਜਨਮ ਲੈਣ ਵਾਲੀ ਕੁੜੀ ਦੇ ਪੇਟ ਅੰਦਰ ਹੀ ਵਿਕਸਿਤ ਹੋਣ ਲੱਗ ਪੈਂਦਾ ਹੈ। ਅਜਿਹੀ ਹਾਲਤ 'ਚ ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਸਦੇ ਪੇਟ 'ਚ ਡਿਵੈੱਲਪ ਹੋਣ ਵਾਲਾ ਭਰੂਣ ਦਰਦ ਦੀ ਸ਼ਿਕਾਇਤ ਪ੍ਰਦਾਨ ਕਰਦਾ ਹੈ। ਉਕਤ ਬੱਚੀ ਦੇ ਪੇਟ 'ਚੋਂ ਨਿਕਲਿਆ ਭਰੂਣ ਲਗਭਗ 2 ਕਿਲੋ ਦਾ ਸੀ। ਉਸਨੂੰ ਜਲਦੀ ਹੀ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਜਾਏਗੀ।
ਸ਼ਿਮਲਾ 'ਚ ਨੈਸ਼ਨਲ ਹਾਈਵੇਅ 'ਤੇ ਧੱਸੀ ਸੜਕ, ਮਲਬੇ ਹੇਠਾਂ ਦੱਬੇ ਵਾਹਨ
NEXT STORY