ਸ਼ਿਮਲਾ—ਤੇਜ਼ ਬਾਰਿਸ਼ ਕਾਰਨ ਸ਼ਿਮਲਾ ਦੇ ਠਿਯੋਗ ਦੇ ਨੇੜੇ ਨੈਸ਼ਨਲ ਹਾਈਵੇਅ ਦੀ ਸੜਕ ਧੱਸਣ ਕਾਰਨ ਲਗਭਗ 6 ਗੱਡੀਆਂ ਡੂੰਘੀ ਖੱਡ 'ਚ ਡਿੱਗ ਪਈਆਂ। ਗਨੀਮਤ ਇਹ ਹੈ ਕਿ ਹਾਦਸੇ ਦੇ ਸਮੇਂ ਸੜਕ 'ਤੇ ਖੜ੍ਹੀਆਂ ਗੱਡੀਆਂ 'ਚ ਕੋਈ ਵਿਅਕਤੀ ਬੈਠਾ ਨਹੀਂ ਸੀ। ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਨਗਰ ਪਰਿਸ਼ਦ ਦੇ ਵਾਰਡ 7 ਦੇ ਨਾਲ ਲੱਗਦੀਆਂ ਕਾਲੋਨੀਆਂ 'ਚ ਨਿਰਮਾਣ ਦੌਰਾਨ ਇੱਥੇ ਮਲਬਾ ਡਿੱਗਣ ਤੋਂ ਰੋਕਣ ਲਈ ਵਣ ਵਿਭਾਗ ਨੇ ਜੰਗਲ ਦੀ ਸੁਰੱਖਿਆ ਲਈ ਜਾਲੀਆਂ ਲਗਾ ਕੇ ਰੱਖੀਆਂ ਸਨ ਪਰ ਸ਼ਨੀਵਾਰ ਦੇਰ ਰਾਤ 1.30 ਵਜੇ ਅਚਾਨਕ ਇੱਥੇ ਸੜਕ ਧੱਸ ਗਈ, ਜਿਸ ਕਾਰਨ ਇੱਥੇ ਖੜ੍ਹੀਆਂ ਗੱਡੀਆਂ ਲਗਭਗ 500 ਫੁੱਟ ਡੂੰਘੀ ਖੱਡ 'ਚ ਜਾ ਡਿੱਗੀਆਂ।

ਡਿਪਟੀ ਕਮਿਸ਼ਨ ਸ਼ਿਮਲਾ ਅਮਿਤ ਕਸ਼ਿਅਪ ਮੌਕੇ 'ਤੇ ਪਹੁੰਚੇ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਐੱਨ. ਐੱਚ. ਅਥਾਰਿਟੀ ਨੂੰ ਜਲਦੀ ਸੜਕ ਠੀਕ ਕਰਨ ਦਾ ਆਦੇਸ਼ ਦਿੱਤਾ। ਡੀ. ਐੱਸ. ਪੀ. ਠਿਯੋਗ ਕੁਲਬਿੰਦਰ ਸਿੰਘ ਨੇ ਦੱਸਿਆ ਕਿ ਡੂੰਘੀ ਖੱਡ 'ਚ ਡਿੱਗੀਆਂ ਗੱਡੀਆਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ।

6 ਦਿਨਾਂ ਦੌਰਾਨ ਘਾਟੀ 'ਚ ਇੱਕ ਵੀ ਨਹੀਂ ਚੱਲੀ ਗੋਲੀ: J&K ਪੁਲਸ
NEXT STORY