ਰੁੜਕੀ— ਖੇਤਰ ਦੇ ਜਹਾਜ਼ਗੜ੍ਹ ਪਿੰਡ 'ਚ ਇਕ ਮਕਾਨ 'ਚ ਦਾਖ਼ਲ ਹੋ ਕੇ 8 ਹਥਿਆਰਬੰਦ ਬਦਮਾਸ਼ਾਂ ਨੇ ਕਰੀਬ 1 ਘੰਟੇ ਤੱਕ ਲੁੱਟ ਖੋਹ ਕੀਤੀ। ਇਸ ਦੌਰਾਨ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਨਾਲ ਖੇਤਰ 'ਚ ਡਰ ਦਾ ਮਾਹੌਨ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮਲੀ ਖੇਤਰ ਦਾ ਨਰੇਸ਼ਪਾਲ ਅਤੇ ਉਸ ਦਾ ਸਾਲਾ ਜੈਵੀਰ ਇਸ ਪਿੰਡ 'ਚ ਮਕਾਨ ਬਣਾ ਕੇ ਰਹਿ ਰਹੇ ਸਨ। ਇਨ੍ਹਾਂ ਦਾ ਪਰਿਵਾਰ ਵੀ ਨਾਲ ਹੀ ਰਹਿੰਦਾ ਹੈ। ਨਰੇਸ਼ ਪਾਲ ਮਜ਼ਦੂਰੀ ਕਰਦਾ ਹੈ ਅਤੇ ਜੈਵੀਰ ਦੇ ਘਰ ਕੋਲ ਹੀ ਚਾਹ ਦੀ ਦੁਕਾਨ ਹੈ। ਸਵੇਰੇ ਕਰੀਬ 3 ਵਜੇ 8 ਬਦਮਾਸ਼ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਏ ਅਤੇ ਡੰਡਿਆਂ ਅਤੇ ਬੰਦੂਕ ਦਾ ਡਰ ਦਿੱਖਾ ਕੇ ਸਾਰੇ ਮੈਂਬਰਾਂ ਨੂੰ ਇੱਕਠੇ ਖੜ੍ਹਾ ਕਰ ਦਿੱਤਾ। ਬਦਮਾਸ਼ ਕੱਛਾ ਅਤੇ ਬਨੈਨ ਪਾਏ ਹੋਏ ਸੀ। ਇਸ ਦੌਰਾਨ ਬਦਮਾਸ਼ਾਂ ਨੇ ਘਰ ਦਾ ਸਮਾਨ ਫਰੋਲਣਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ 'ਤੇ ਉਨ੍ਹਾਂ ਨੇ ਕੁੱਟਮਾਰ ਕੀਤੀ। ਇਸ 'ਤੇ ਘਰ ਤੋਂ ਬਦਮਾਸ਼ ਕਰੀਬ 2 ਲੱਖ ਦੇ ਗਹਿਣੇ ਅਤੇ 40 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਿਆ।
ਪੱਖੇ ਨਾਲ ਲਟਕੀ ਮਿਲੀ ਔਰਤ, ਬੇਟੀ ਬੋਲੀ- ਪਾਪਾ ਨੇ ਮੰਮੀ ਨੂੰ ਡੰਡਿਆਂ ਨਾਲ ਮਾਰਿਆ ਸੀ
NEXT STORY