ਛਤਰਪੁਰ- ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ 'ਚ ਬਾਗੇਸ਼ਵਰ ਧਾਮ ਕੋਲ ਮੰਗਲਵਾਰ ਸਵੇਰੇ 'ਹੋਮਸਟੇ' ਦੀ ਕੰਧ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ 10 ਹੋਰ ਲੋਕ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : 4 ਬੱਚਿਆਂ ਦੀ ਮਾਂ ਨੇ ਰਚਾਇਆ 4 ਬੱਚਿਆਂ ਦੇ ਪਿਓ ਨਾਲ ਵਿਆਹ
ਬਮੀਠਾ ਥਾਣਾ ਇੰਚਾਰਜ ਆਸ਼ੂਤੋਸ਼ ਸ਼੍ਰੋਤੀ ਨੇ ਦੱਸਿਆ ਕਿ ਰਾਤ ਨੂੰ ਭਾਰੀ ਮੀਂਹ ਕਾਰਨ ਗਢਾ ਪਿੰਡ 'ਚ ਸਥਿਤ 'ਹੋਮਸਟੇ' ਦੀ ਕੰਧ ਡਿੱਗ ਗਈ ਅਤੇ ਇਸ ਹਾਦਸੇ 'ਚ ਅਨੀਤਾ ਦੇਵੀ (40) ਨਾਮੀ ਔਰਤ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ 10 ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 3 ਜੁਲਾਈ ਨੂੰ ਧਾਮ 'ਚ ਸ਼ੈੱਡ ਡਿੱਗਣ ਨਾਲ ਇਕ ਸ਼ਰਧਾਲੂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਉਸ ਸਮੇਂ ਹੋਇਆ ਸੀ, ਜਦੋਂ ਆਰਤੀ ਹੋ ਰਹੀ ਸੀ। ਹਾਦਸੇ 'ਚ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹਾ ਵਾਸੀ ਰਾਜੇਸ਼ ਕੌਸ਼ਲ ਦੇ ਸਹੁਰੇ ਸ਼ਾਮਲਾਲ (50) ਦੀ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯਾਤਰੀਆਂ ਨਾਲ ਭਰੇ ਜਹਾਜ਼ 'ਤੇ ਮਧੂ-ਮੱਖੀਆਂ ਨੇ ਕਰ 'ਤਾ ਅਟੈਕ, ਏਅਰਪੋਰਟ ਕਰਮਚਾਰੀਆਂ ਦੇ ਸੁੱਕੇ ਸਾਹ
NEXT STORY