ਰਾਏਪੁਰ, (ਭਾਸ਼ਾ)- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਢੇਰਾ ਨੇ ਵੀਰਵਾਰ ਨੂੰ ਕਿਹਾ ਕਿ ਪਹਿਲਾਂ ਨਕਸਲੀ ਹਿੰਸਾ ਲਈ ਜਾਣਿਆ ਜਾਣ ਵਾਲਾ ਛੱਤੀਸਗੜ੍ਹ ਦਾ ਬਸਤਰ ਖੇਤਰ ਸੂਬੇ ਦੀ ਭੂਪੇਸ਼ ਬਘੇਲ ਸਰਕਾਰ ਦੌਰਾਨ ਹੁਣ ਕਲਾ ਅਤੇ ਹੋਰ ਉਤਪਾਦਾਂ ਦੇ ਇਕ ਬਰਾਂਡ ਦੇ ਤੌਰ ’ਤੇ ਮਸ਼ਹੂਰ ਹੈ।
ਛੱਤੀਸਗੜ੍ਹ ਦੇ ਜਗਦਲਪੁਰ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਵਢੇਰਾ ਨੇ ਕਿਹਾ ਕਿ ਭੂਪੇਸ਼ ਬਘੇਲ ਸਰਕਾਰ ਨੇ ਲੋਕਾਂ ਨੂੰ, ਖਾਸ ਕਰ ਕੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ’ਚ ਕੰਮ ਕੀਤਾ ਅਤੇ ਉਨ੍ਹਾਂ ਦਾ ਭਰੋਸਾ ਜਿੱਤਿਆ ਹੈ। ਸੂਬੇ ਦੀ ਸਾਬਕਾ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨੇ ਛੱਤੀਸਗੜ੍ਹ ’ਚ ਆਪਣੇ 15 ਸਾਲ ਦੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਕਰਨ, ਲੋਕਾਂ ਨੂੰ ਲੁੱਟਣ ਅਤੇ ਉਨ੍ਹਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ’ਚ ਭਾਜਪਾ ਦੇ ਸ਼ਾਸਨ ’ਚ ਡਰ, ਭੁੱਖ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ।
ਬੀਜਾਪੁਰ ’ਚ ਨਕਸਲੀਆਂ ਨੇ ਦੋ ਗੱਡੀਆਂ ਫੂਕੀਆਂ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਦੇ ਛੱਤੀਸਗੜ੍ਹ ਦੇ ਬਸਤਰ ਦੌਰੇ ਦਰਮਿਆਨ ਅੱਜ ਨਕਸਲੀਆਂ ਨੇ ਬੀਜਾਪੁਰ ਜ਼ਿਲੇ ’ਚ ਦੋ ਵਾਹਨਾਂ ਨੂੰ ਅੱਗ ਲਾ ਕੇ ਫੂਕ ਦਿੱਤਾ।
ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਦੇਸ਼ 'ਚ ਇਕ ਦਿਨ 'ਚ 11 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ
NEXT STORY