ਬਾਗਪਤ— ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਮਾਮੂਲੀ ਗੱਲ 'ਤੇ ਇਕ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਪਿੰਡ 'ਚ ਤਣਾਅ ਦਾ ਮਾਹੌਲ ਹੈ। ਫਿਲਹਾਲ ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਸ਼ਾਮ ਬੜੌਤ ਕੋਤਵਾਲੀ ਖੇਤਰ 'ਚ ਰੁਸਤਮਪੁਰ ਬਾਵਲੀ ਨਿਵਾਸੀ ਜੈਵੀਰ ਦਾ 21 ਸਾਲਾ ਪੁੱਤਰ ਸਨੀ ਊਰਫ ਗੁੱਡੂ ਘਰ 'ਚ ਹੀ ਆਪਣੇ ਦੋਸਤਾਂ ਨਾਲ ਬੈਠਾ ਸੀ। ਇਸ ਦੌਰਾਨ ਪਿੰਡ ਦੇ ਹੀ ਅਨੁ ਊਰਫ ਮੂਸਾ ਨਾਲ ਕਿਸੇ ਗੱਲ 'ਤੇ ਉਸ ਦੀ ਬਹਿਸ ਹੋ ਗਈ। ਗੱਲ ਵਧਣ 'ਤੇ ਅਨੁ ਆਪਣੇ ਘਰ ਗਿਆ ਅਤੇ ਥੱਪੜ ਮਾਰ ਕੇ ਸਨੀ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦੱਤਾ।
ਦੱਸ ਦੇਈਏ ਕਿ ਸਨੀ ਦੇ ਪਿਤਾ ਸੀ. ਆਈ. ਐੱਮ. ਐੱਫ. 'ਚ ਸਬ-ਇੰਸਪੈਕਟਰ ਹੈ ਅਤੇ ਫਿਲਹਾਲ ਸਹਾਰਨਪੁਰ 'ਚ ਤਾਇਨਾਤ ਹੈ। ਪਰਿਵਾਰ ਨੇ ਦੱਸਿਆ ਕਿ ਸਨੀ ਨੈਸ਼ਨਲ ਪੱਧਰ ਦਾ ਖਿਲਾੜੀ ਅਤੇ ਇੰਟਰਮੀਡੀਏਟ ਦਾ ਵਿਦਿਆਰਥੀ ਸੀ।
ਦਿੱਲੀ: ਬ੍ਰੇਕਅੱਪ ਤੋਂ ਨਾਰਾਜ਼ ਵਿਅਕਤੀ ਨੇ ਘਰ 'ਚ ਦਾਖ਼ਲ ਹੋ ਕੇ ਲੜਕੀ ਨੂੰ ਮਾਰੀ ਗੋਲੀ
NEXT STORY