ਬਿਲਾਸਪੁਰ- ਹਿਮਾਚਲ ਪ੍ਰਦੇਸ਼ 'ਚ ਹੋਲੀ ਮੌਕੇ ਸਾਬਕਾ ਕਾਂਗਰਸ ਵਿਧਾਇਕ ਬੰਬਰ ਠਾਕੁਰ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਠਾਕੁਰ 'ਤੇ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਉਹ ਬਿਲਾਸਪੁਰ ਵਿਚ ਆਪਣੀ ਰਿਹਾਇਸ਼ ਵਿਚ ਮੌਜੂਦ ਸਨ। ਇਸ ਹਮਲੇ 'ਚ ਬੰਬਰ ਠਾਕੁਰ ਅਤੇ ਉਨ੍ਹਾਂ ਦਾ PCO ਜ਼ਖਮੀ ਹੋ ਗਏ। ਬੰਬਰ ਠਾਕੁਰ ਅਤੇ ਉਨ੍ਹਾਂ ਦੇ PCO ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਬੰਬਰ ਠਾਕੁਰ ਨੂੰ IGMC ਸ਼ਿਮਲਾ ਰੈਫਰ ਕੀਤਾ ਗਿਆ ਹੈ। ਬੰਬਰ ਠਾਕੁਰ ਨੂੰ ਲੱਤ 'ਚ ਗੋਲੀ ਲੱਗੀ ਹੈ। PCO ਨੂੰ ਏਮਜ਼ ਬਿਲਾਸਪੁਰ ਰੈਫਰ ਕੀਤਾ ਗਿਆ ਹੈ। PCO ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 12 ਰਾਊਂਡ ਗੋਲੀਆਂ ਚੱਲੀਆਂ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਕੌਣ ਸਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਲੱਭ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਬੰਬਰ ਠਾਕੁਰ ਨੇ ਗੱਡੀ ਦੇ ਪਿੱਛੇ ਲੁੱਕ ਕੇ ਜਾਨ ਬਚਾਈ। PCO ਨੇ ਬੰਬਰ ਨੂੰ ਬਚਾਉਣ ਲਈ ਦੋ ਗੋਲੀਆਂ ਖਾਧੀਆਂ ਹਨ।
ਬੰਬਰ ਠਾਕੁਰ ਦੇ ਪੁੱਤਰ ਈਸ਼ਾਨ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਉਹ ਹੋਲੀ ਖੇਡ ਕੇ ਨਹਾਉਣ ਗਿਆ ਸੀ। ਇਸ ਦੌਰਾਨ ਉਸ ਨੇ ਗੋਲੀਆਂ ਦੀ ਆਵਾਜ਼ ਸੁਣੀ, ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਪਿਤਾ ਨੂੰ ਗੋਲੀ ਲੱਗੀ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਕੁਝ ਦਿਨ ਪਹਿਲਾਂ ਮੀਡੀਆ ਜ਼ਰੀਏ ਮੇਰੇ ਪਿਤਾ ਨੇ ਸਰਕਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕੁਝ ਆਗੂਆਂ ਦੇ ਨਾਂ ਵੀ ਲਏ ਸਨ।
ਰੇਲਵੇ ਵਿੱਤੀ ਸਾਲ 25 ’ਚ 1,465 ਮਿਲੀਅਨ ਟਨ ਮਾਲ ਢੋਏਗਾ
NEXT STORY