ਧਰਮਸ਼ਾਲਾ– ਧੌਲਾਧਾਰ ਦੀ ਤਲਹਟੀ ’ਚ ਸਥਿਤ ਧਰਮਸ਼ਾਲਾ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ’ਚ ਬੁੱਧਵਾਰ ਤੋਂ ਸੈਲਾਨੀਆਂ ਦੀ ਐਂਟਰੀ ’ਤੇ ਰੋਕ ਲਗਾ ਦਿੱਤੀ ਗਈ ਹੈ। ਧਰਮਸ਼ਾਲਾ ’ਚ 1 ਤੋਂ 5 ਮਾਰਚ ਤਕ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਣ ਵਾਲੇ ਕ੍ਰਿਕੇਟ ਮੈਚ ਨੂੰ ਲੈ ਕੇ ਐੱਚ.ਪੀ.ਸੀ.ਏ. ਪ੍ਰਬੰਧਨ ਨੇ ਇਹ ਫੈਸਲਾ ਲਿਆ ਹੈ। ਇਸਦੇ ਚਲਦੇ ਹੁਣ ਆਗਾਮੀ ਆਦੇਸ਼ਾਂ ਤਕ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ਦੀ ਸੁੰਦਰਤਾ ਨੂੰ ਨਿਹਾਰਣ ਆਉਣ ਵਾਲੇ ਸੈਲਾਨੀ ਅੰਦਰ ਜਾ ਕੇ ਇਸਦੀ ਸੁੰਦਰਤਾ ਨੂੰ ਨਹੀਂ ਦੇਖ ਸਕਣਗੇ। ਭਾਰਤ-ਆਸਟ੍ਰੇਲੀਆ ਟੈਸਟ ਮੈਚ ਤੋਂ ਬਾਅਦ ਵੀ ਇਸਦੇ ਖੁੱਲ੍ਹਣ ਦੀ ਸੰਭਾਵਨਾ ਨਹੀਂ ਹੈ।
ਪਹਿਲੀ ਵਾਰ ਹੋਣ ਵਾਲੇ ਵੂਮੈਨ ਆਈ.ਪੀ.ਐੱਲ. ਮੈਚਾਂ ਲਈ ਵੀ ਸ਼ਾਰਟਲਿਸਟ ਕੀਤੇ ਗਏ 10 ਮੈਦਾਨਾਂ ’ਚ ਧਰਮਸ਼ਾਲਾ ਸਟੇਡੀਅਮ ਦਾ ਵੀ ਨਾਂ ਸ਼ਾਮਲ ਹੈ। ਅਜਿਹੇ ’ਚ ਵੂਮੈਨ ਆਈ.ਪੀ.ਐੱਲ. ਮੈਚਾਂ ਦੇ ਇੱਥੇ ਹੋਣ ਦੀ ਵੀ ਸੰਭਾਵਨਾ ਹੈ। ਉੱਥੇ ਹੀ ਟੈਸਟ ਮੈਚ ਦੀਆਂ ਟਿਕਟਾਂ ਦੀ ਵਿਕਰੀ 15 ਫਰਵਰੀ ਤੋਂ ਆਨਲਾਈਨ ਸ਼ੁਰੂ ਹੋਵੇਗੀ ਅਤੇ ਫਰਵਰੀ ਦੇ ਆਖਰੀ ਹਫਤੇ ’ਚ ਸਟੇਡੀਅਮ ਦੇ ਬਾਹਰ ਕਾਊਂਟਰ ’ਤੇ ਟਿਕਟਾਂ ਦੀ ਵਿਕਰੀ ਹੋਵੇਗੀ।
ਭਾਰਤ ਦੇ ਉੱਤਰੀ ਖ਼ੇਤਰ 'ਚ ਧੁੰਦ ਕਾਰਨ 6 ਟਰੇਨਾਂ ਚੱਲ ਰਹੀਆਂ ਦੇਰੀ ਨਾਲ, ਜਾਣੋ ਸਮੇਂ 'ਚ ਹੋਇਆ ਬਦਲਾਅ
NEXT STORY