ਦੇਹਰਾਦੂਨ - ਉੱਤਰਾਖੰਡ ’ਚ ਇਸ ਸਾਲ ਤੋਂ ਚਾਰਧਾਮ ਦੇ ਮੰਦਰ ਕੰਪਲੈਕਸਾਂ ’ਚ ਮੋਬਾਈਲ ਫ਼ੋਨ ਅਤੇ ਕੈਮਰਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਰਿਸ਼ੀਕੇਸ਼ ਸਥਿਤ ਚਾਰਧਾਮ ਯਾਤਰਾ ਟ੍ਰਾਂਜ਼ਿਟ ਕੈਂਪ ’ਚ ਚਾਰਧਾਮ ਯਾਤਰਾ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੇ ਸਬੰਧ ’ਚ ਸਬੰਧਤ ਜ਼ਿਲਿਆਂ ਦੇ ਜ਼ਿਲਾ ਮੈਜਿਸਟ੍ਰੇਟਾਂ, ਸੀਨੀਅਰ ਪੁਲਸ ਕਪਤਾਨਾਂ ਅਤੇ ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰਨ ਤੋਂ ਬਾਅਦ ਗੜ੍ਹਵਾਲ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਸਾਲਾਂ ’ਚ ਮੰਦਰ ਕੰਪਲੈਕਸਾਂ ’ਚ ਮੋਬਾਈਲ ਫ਼ੋਨ ਅਤੇ ਕੈਮਰੇ ਲਿਜਾਣ ਨਾਲ ਦਰਸ਼ਨ ਪ੍ਰਬੰਧਾਂ ’ਚ ਕਈ ਸਮੱਸਿਆਵਾਂ ਸਾਹਮਣੇ ਆਈਆਂ ਸਨ ਅਤੇ ਇਸ ਨੂੰ ਦੇਖਦੇ ਹੋਏ ਮੰਦਰ ਕੰਪਲੈਕਸਾਂ ’ਚ ਮੋਬਾਈਲ ਫ਼ੋਨ ਅਤੇ ਕੈਮਰਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ।
ਮੁੜ ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, GRAP-4 ਪਾਬੰਦੀਆਂ ਲਾਗੂ, ਇਨ੍ਹਾਂ ਕੰਮਾਂ 'ਤੇ ਵੀ ਲੱਗੀ ਰੋਕ
NEXT STORY