ਲਖਨਊ : ਬਾਂਦਾ ਤੋਂ ਫਤਿਹਪੁਰ ਜਾ ਰਹੀ ਇਕ ਕਿਸ਼ਤੀ ਯੁਮਨਾ ਨਦੀ 'ਚ ਡੁੱਬ ਗਈ। ਇਸ ਹਾਦਸੇ ਦੌਰਾਨ ਹੁਣ ਤੱਕ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ 17 ਲੋਕ ਅਜੇ ਵੀ ਲਾਪਤਾ ਹਨ। ਇਸ ਕਿਸ਼ਤੀ 'ਚ ਕੁੱਲ 34 ਲੋਕ ਸਵਾਰ ਸੀ, ਜਿਨ੍ਹਾਂ 'ਚੋਂ 13 ਲੋਕਾਂ ਦੀ ਜਾਨ ਬਚਾ ਲਈ ਗਈ ਹੈ। ਮੌਕੇ 'ਤੇ ਮੌਜੂਦਾ ਡੀ. ਐੱਮ. ਅਨੁਰਾਗ ਪਟੇਲ ਨੇ ਦੱਸਿਆ ਕਿ ਰੈਸਕਿਊ ਆਪਰੇਸ਼ਨ ਜਾਰੀ ਹੈ ਅਤੇ ਹੁਣ ਤੱਕ 13 ਲੋਕਾਂ ਦਾ ਰੈਸਕਿਊ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਇਸ ਤਾਰੀਖ਼ ਨੂੰ ਪੂਰਾ 'ਪੰਜਾਬ' ਰਹੇਗਾ ਬੰਦ, ਸੋਚ-ਸਮਝ ਕੇ ਹੀ ਘਰੋਂ ਨਿਕਲਣ ਲੋਕ
ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਲਾਪਤਾ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸਥਾਨਕ ਵਾਸੀ ਵਿਜੇ ਸ਼ੰਕਰ ਨੇ ਦੱਸਿਆ ਕਿ ਹਰ ਸਾਲ ਰੱਖੜੀ ਵਾਲੇ ਦਿਨ ਯਮੁਨਾ ਨਦੀ ਦੇ ਕੰਢੇ ਮੇਲਾ ਲੱਗਦਾ ਹੈ ਅਤੇ ਯਮੁਨਾ ਨਦੀ ਦੀ ਪੂਜਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵੇਰਕਾ ਦਾ ਪੈਕਟ ਵਾਲਾ ਦਹੀਂ ਖਾਣ ਦੇ ਸ਼ੌਕੀਨ ਸਾਵਧਾਨ! ਇਹ ਵੀਡੀਓ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ
ਇਸ ਮੇਲੇ ਨੂੰ ਨਵੀ ਮੇਲਾ ਕਹਿੰਦੇ ਹਨ, ਜਿਸ 'ਚ ਪਿੰਡ ਦੇ ਸਾਰੇ ਲੋਕ ਸ਼ਾਮਲ ਹੁੰਦੇ ਹਨ ਅਤੇ ਨਾਚ-ਗਾਣੇ ਦਾ ਪ੍ਰੋਗਰਾਮ ਚੱਲਦਾ ਹੈ ਪਰ ਦੁਪਹਿਰ ਦੇ ਸਮੇਂ ਕਿਸ਼ਤੀ ਡੁੱਬ ਜਾਣ ਕਾਰਨ ਮੇਲੇ ਦਾ ਆਯੋਜਨ ਨਹੀਂ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਿੱਲੀ 'ਚ ਕੋਰੋਨਾ ਨੇ ਤੋੜਿਆ ਪਿਛਲੇ 6 ਮਹੀਨਿਆਂ ਦਾ ਰਿਕਾਰਡ, 24 ਘੰਟਿਆਂ 'ਚ 2726 ਨਵੇਂ ਮਾਮਲੇ, 6 ਦੀ ਮੌਤ
NEXT STORY