ਲਾਤੂਰ- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਇਕ ਸਰਕਾਰੀ ਹਸਪਤਾਲ ਵਿਚ ਆਪਣੀ ਪਤਨੀ ਦੇ ਸੀ-ਸੈਕਸ਼ਨ (ਆਪ੍ਰੇਸ਼ਨ) ਨਾਲ ਡਿਲੀਵਰੀ ਤੋਂ ਬਾਅਦ ਉਸ ਦੇ ਢਿੱਡ ਵਿਚ ਪੱਟੀ ਦਾ ਇਕ ਟੁਕੜਾ ਛੱਡੇ ਜਾਣ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ ਹਨ।ਹਬੀਬ ਵਸੀਮ ਜੇਵਾਲੇ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਸ ਦੀ ਪਤਨੀ ਦੀ ਅਪ੍ਰੈਲ ਵਿਚ ਔਸਾ ਇਲਾਕੇ ਦੇ ਇਕ ਹਸਪਤਾਲ ਵਿਚ ਸੀਜੇਰੀਅਨ ਡਿਲੀਵਰੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਉਸ ਨੂੰ ਢਿੱਡ ਵਿਚ ਦਰਦ ਰਹਿਣ ਲੱਗ ਪਿਆ।
ਜਦੋਂ ਦਰਦ ਅਸਹਿ ਹੋ ਗਿਆ, ਤਾਂ ਉਸ ਨੂੰ ਹਾਲ ਹੀ ਵਿਚ ਧਾਰਾਸ਼ਿਵ ਜ਼ਿਲ੍ਹੇ ਦੇ ਉਮਰਗਾ ਕਸਬੇ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਜਾਂਚ ਵਿਚ ਉਸ ਦੇ ਸਰੀਰ ਵਿਚ ਪੱਟੀ ਦਾ ਇਕ ਟੁਕੜਾ ਮਿਲਿਆ। ਜੇਵਾਲੇ ਨੇ ਦੱਸਿਆ ਕਿ ਪਤਨੀ ਨੂੰ ਲਾਤੂਰ ਤੋਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਹ 20 ਦਿਨ ਦਾਖ਼ਲ ਰਹੀ। ਜੇਵਾਲੇ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ 4 ਮਹੀਨੇ ਢਿੱਡ ਦਰਦ ਦੀ ਸ਼ਿਕਾਇਤ ਕਰਦੀ ਰਹੀ।
ਜੇਵਾਲੇ ਨੇ ਔਸਾ ਸਿਵਲ ਹਸਪਤਾਲ ਦੀ ਮੁਖੀ ਡਾ. ਸੁਨੀਤਾ ਪਾਟਿਲ ਦੇ ਸਾਹਮਣੇ ਸ਼ਿਕਾਇਤ ਦਰਜ ਕਰਾਉਂਦੇ ਹੋਏ ਉਸ ਡਾਕਟਰ ਅਤੇ ਨਰਸ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ, ਜਿਨ੍ਹਾਂ ਨੇ ਆਪ੍ਰੇਸ਼ਨ ਕਰਵਾਇਆ ਸੀ। ਮਾਮਲੇ ਦੀ ਜਾਣਕਾਰੀ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਜੇਵਾਲੇ ਦੇ ਦੋਸ਼ਾਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। ਘਟਨਾ ਨਾਲ ਸਬੰਧਤ ਡਾਕਟਰ ਅਤੇ ਨਰਸ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਹੈ।
ਰਾਘਵ ਚੱਢਾ ਦਾ ਵੱਡਾ ਬਿਆਨ, 'ਭਾਜਪਾ ਆਗੂਆਂ ਨੇ ਵੋਟਾਂ ਲੈ ਕੇ ਕੀਤਾ ਧੋਖਾ, ਹੁਣ ਬਦਲਾਅ ਦਾ ਸਮਾਂ'
NEXT STORY