ਨਵੀਂ ਦਿੱਲੀ (ਏਜੰਸੀ)- ਬੰਗਲਾਦੇਸ਼ ਨੇ ਐਤਵਾਰ ਨੂੰ 95 ਭਾਰਤੀ ਮਛੇਰਿਆਂ ਨੂੰ ਭਾਰਤ ਹਵਾਲੇ ਕਰ ਦਿੱਤਾ, ਜਦਕਿ ਨਵੀਂ ਦਿੱਲੀ ਨੇ 90 ਬੰਗਲਾਦੇਸ਼ੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਇੱਕ-ਦੂਜੇ ਦੀ ਹਿਰਾਸਤ ਵਿੱਚ ਬੰਦ ਮਛੇਰਿਆਂ ਦੀ ਆਪਸੀ ਰਿਹਾਈ ਦੀ ਪ੍ਰਕਿਰਿਆ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧਾਂ ਦੇ ਦੌਰਾਨ ਹੋਈ ਹੈ। ਭਾਰਤ ਅਤੇ ਬੰਗਲਾਦੇਸ਼ ਨੇ ਵੀਰਵਾਰ ਨੂੰ ਇਕ-ਦੂਜੇ ਦੇ ਮਛੇਰਿਆਂ ਨੂੰ ਰਿਹਾਅ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਸੀ।
ਇੱਕ ਅਧਿਕਾਰਤ ਬਿਆਨ ਅਨੁਸਾਰ, 'ਬੰਗਲਾਦੇਸ਼ੀ ਪੱਖ ਨੇ 95 ਮਛੇਰਿਆਂ ਅਤੇ 4 ਮੱਛੀ ਫੜਨ ਵਾਲੀਆਂ ਕਿਸ਼ਤੀਆਂ ਭਾਰਤੀ ਤੱਟ ਰੱਖਿਅਕ ਨੂੰ ਸੌਂਪ ਦਿੱਤੀਆਂ। ਇਸ ਦੇ ਨਾਲ ਹੀ ਭਾਰਤੀ ਤੱਟ ਰੱਖਿਅਕਾਂ ਨੇ 90 ਬੰਗਲਾਦੇਸ਼ੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ।' ਭਾਰਤੀ ਕੋਸਟ ਗਾਰਡ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਮਛੇਰਿਆਂ ਨੂੰ ਬੰਗਲਾਦੇਸ਼ ਤੋਂ ਵਾਪਸ ਲਿਆਉਣ ਤੋਂ ਬਾਅਦ ਦੱਖਣੀ 24 ਪਰਗਨਾ ਵਿੱਚ ਪੱਛਮੀ ਬੰਗਾਲ ਦੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਜਾ ਰਿਹਾ ਹੈ।"
ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇ ਅਮਿਤ ਸ਼ਾਹ, ਕੇਸਰੀ ਦਸਤਾਰ 'ਚ ਆਏ ਨਜ਼ਰ
NEXT STORY