ਜੰਮੂ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਜੰਮੂ ਸ਼ਹਿਰ ਦੇ ਤਾਲਾਬ ਤਿੱਲੋ ਇਲਾਕੇ 'ਚ ਸਥਾਨਕ ਮੁੰਡੇ ਨਾਲ ਵਿਆਹ ਕਰਨ ਤੋਂ ਬਾਅਦ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੀ ਬੰਗਲਾਦੇਸ਼ੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜੁਨਾਕੀ ਚਿਰਾਮ 2022 'ਚ ਤਿੰਨ ਮਹੀਨੇ ਦੇ ਵੀਜ਼ੇ 'ਤੇ ਜੰਮੂ ਆਈ ਸੀ। ਉਸ ਦਾ ਤਿੰਨ ਮਹੀਨੇ ਦਾ ਵੀਜ਼ਾ ਮਈ 2022 'ਚ ਖ਼ਤਮ ਹੋ ਗਿਆ ਸੀ ਪਰ ਉਹ ਵਾਪਸ ਨਹੀਂ ਗਈ ਅਤੇ ਆਪਣੇ ਗੈਰ-ਕਾਨੂੰਨੀ ਦੌਰੇ ਦੌਰਾਨ ਉਸ ਨੇ ਤ੍ਰਿਕੁਟਾ ਨਗਰ ਇਲਾਕੇ ਦੇ ਇਕ ਸਥਾਨਕ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ।
ਦੋਵੇਂ ਫਿਲਹਾਲ ਤਾਲਾਬ ਤਿੱਲੋ ਦੇ ਪੂਰਨ ਨਗਰ ਇਲਾਕੇ 'ਚ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਨੋਵਾਡ ਤੋਂ ਪੁਲਸ ਦਲ ਨੇ ਔਰਤ ਨੂੰ ਹਿਰਾਸਤ 'ਚ ਲਿਆ ਅਤੇ ਉਸ ਨੂੰ 7 ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਉਸ ਖ਼ਿਲਾਫ਼ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੈਰਾਮ ਰਮੇਸ਼ ਨੇ ਧਰਮਿੰਦਰ ਪ੍ਰਧਾਨ ਖ਼ਿਲਾਫ਼ ਦਿੱਤਾ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ
NEXT STORY