ਸ਼੍ਰਾਵਸਤੀ- ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਵਿਚ ਪਾਕਿਸਤਾਨ ਤੋਂ ਆਈ ਸੀਮਾ ਹੈਦਰ ਵਰਗਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਰਾਹੀਂ ਸੰਪਰਕ 'ਚ ਆਉਣ ਤੋਂ ਬਾਅਦ ਇਕ ਬੰਗਲਾਦੇਸ਼ੀ ਔਰਤ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਲਈ ਆਪਣੇ ਤਿੰਨ ਬੱਚਿਆਂ ਨਾਲ ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਪਹੁੰਚੀ ਪਰ ਪ੍ਰੇਮੀ ਦਾ ਵਿਆਹ ਹੋਣ ਦਾ ਪਤਾ ਲੱਗਣ 'ਤੇ ਆਪਣੇ ਵਤਨ ਪਰਤ ਆਈ। ਸੂਤਰਾਂ ਨੇ ਦੱਸਿਆ ਕਿ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਬੰਗਲਾਦੇਸ਼ੀ ਮਹਿਲਾ ਅਤੇ ਉਸ ਦੇ ਪ੍ਰੇਮੀ ਤੋਂ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਹੈ। ਪੁਲਸ ਸੂਤਰਾਂ ਅਤੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ਼੍ਰਾਵਸਤੀ ਦੇ ਭਾਰਤ-ਨੇਪਾਲ ਸਰਹੱਦ ਦੇ ਮੱਲ੍ਹੀਪੁਰ ਥਾਣਾ ਖੇਤਰ ਦੇ ਭਰਥਾ-ਰੋਸ਼ਨਗੜ੍ਹ ਦੇ ਰਹਿਣ ਵਾਲੇ ਅਬਦੁਲ ਕਰੀਮ (27) ਅਤੇ ਬੰਗਲਾਦੇਸ਼ ਦੇ ਚਟਗਾਂਵ ਦੇ ਰਹਿਣ ਵਾਲੇ ਦਿਲਰੁਬਾ ਸ਼ਰਮਾ (32) ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਦੇ ਸੰਪਰਕ 'ਚ ਆਏ।
ਇਹ ਵੀ ਪੜ੍ਹੋ- ਵਰ੍ਹਿਆਂ ਬਾਅਦ ਸੱਚ ਹੋਇਆ ਸੀ ਸੁਫ਼ਨਾ, ਕਿਸਮਤ 'ਚ ਲਿਖਿਆ ਸੀ ਕਾਲ, ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਦਾ ਸੰਪਰਕ ਵਧਿਆ ਤਾਂ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਸੂਤਰਾਂ ਅਨੁਸਾਰ ਕਰੀਮ ਖਾੜੀ ਦੇਸ਼ ਬਹਿਰੀਨ 'ਚ ਇਕ ਰੈਸਟੋਰੈਂਟ 'ਚ ਕੰਮ ਕਰਦਾ ਹੈ, ਜਦੋਂ ਕਿ ਦਿਲਰੁਬਾ ਦੇ ਪਤੀ ਦੀ ਕੋਵਿਡ -19 ਮਹਾਮਾਰੀ ਦੌਰਾਨ ਮੌਤ ਹੋ ਗਈ ਸੀ। ਪੁਲਸ ਸੂਤਰਾਂ ਅਨੁਸਾਰ ਦਿਲਰੁਬਾ ਟੂਰਿਸਟ ਵੀਜ਼ੇ 'ਤੇ 26 ਤਾਰੀਖ਼ ਨੂੰ ਧੀ ਸੰਜੀਦਾ (15), ਪੁੱਤਰ ਮੁਹੰਮਦ ਸਾਕਿਬ (12) ਅਤੇ ਮੁਹੰਮਦ ਰਕੀਬ (7) ਦੇ ਨਾਲ ਲਖਨਊ ਪਹੁੰਚੀ ਸੀ। ਸੂਤਰਾਂ ਮੁਤਾਬਕ ਕਰੀਮ ਵੀ ਉਸੇ ਦਿਨ ਬਹਿਰੀਨ ਤੋਂ ਲਖਨਊ ਪਹੁੰਚ ਗਿਆ ਸੀ। ਉਸ ਨੇ ਦੱਸਿਆ ਕਿ ਇਹ ਸਾਰੇ ਲਖਨਊ ਤੋਂ ਬਹਿਰਾਇਚ ਗਏ ਸਨ ਅਤੇ ਉੱਥੇ ਦੋ ਦਿਨ ਇਕ ਹੋਟਲ 'ਚ ਰਹਿਣ ਤੋਂ ਬਾਅਦ ਉਹ ਸਾਰੇ ਸ਼੍ਰਾਵਸਤੀ 'ਚ ਕਰੀਮ ਦੇ ਘਰ ਪਹੁੰਚੇ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਵਿਲਕਦੇ ਰਹਿ ਗਏ ਮਾਸੂਮ
ਮੱਲ੍ਹੀਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਧਰਮਿੰਦਰ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ ਬੰਗਲਾਦੇਸ਼ੀ ਮਹਿਲਾ ਇਕ ਟੂਰਿਸਟ ਵੀਜ਼ੇ 'ਤੇ ਇੱਥੇ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਵੀਜ਼ੇ ਦੀ ਮਿਆਦ ਅਜੇ ਬਾਕੀ ਸੀ ਅਤੇ ਜਾਂਚ 'ਚ ਕੋਈ ਅਪਰਾਧਿਕ ਮਾਮਲਾ ਸਾਹਮਣੇ ਨਹੀਂ ਆਇਆ, ਇਸ ਲਈ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਗਿਆ। ਸ਼੍ਰਾਵਸਤੀ ਦੇ ਵਧੀਕ ਪੁਲਸ ਸੁਪਰਡੈਂਟ ਪ੍ਰਵੀਨ ਕੁਮਾਰ ਯਾਦਵ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਹਿਰੀਨ ਤੋਂ ਆਈ ਬੰਗਲਾਦੇਸ਼ੀ ਔਰਤ ਅਤੇ ਭਾਰਤੀ ਨੌਜਵਾਨ ਅਬਦੁਲ ਕਰੀਮ ਤੋਂ ਐਸ.ਐਸ.ਬੀ., ਅੱਤਵਾਦ ਵਿਰੋਧੀ ਦਸਤੇ, ਇੰਟੈਲੀਜੈਂਸ ਬਿਊਰੋ, ਸਥਾਨਕ ਖੁਫੀਆ ਯੂਨਿਟ ਅਤੇ ਸਥਾਨਕ ਪੁਲਸ ਵੱਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਰਿਆਂ ਦਾ ਪਾਸਪੋਰਟ, ਵੀਜ਼ਾ ਅਤੇ ਪਛਾਣ ਪੱਤਰ ਚੈੱਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਅਤੇ ਜਾਂਚ ਦੌਰਾਨ ਕੋਈ ਵੀ ਸ਼ੱਕੀ ਚੀਜ਼ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ
NEXT STORY