ਜੈਪੁਰ- ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ 'ਚ ਸ਼ਨੀਵਾਰ ਤੜਕੇ ਇਕ ਸੜਕ ਹਾਦਸੇ 'ਚ ਦੋ ਭਰਾਵਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਇਹ ਹਾਦਸਾ ਬਾੜੀ ਸਦਰ ਥਾਣਾ ਖੇਤਰ 'ਚ ਮੋਟਰਸਾਈਕਲ ਦੇ ਟਰੱਕ ਨਾਲ ਟਕਰਾ ਜਾਣ ਅਤੇ ਉਸ 'ਚ ਅੱਗ ਲੱਗ ਜਾਣ ਕਾਰਨ ਹੋਇਆ। ਪੁਲਸ ਨੇ ਦੱਸਿਆ ਕਿ ਵਿਜੇ ਅਤੇ ਉਸ ਦਾ ਭਰਾ ਆਕਾਸ਼ ਤੜਕੇ 4 ਵਜੇ ਗੰਗਾਪੁਰ ਸਿਟੀ ਜਾਣ ਲਈ ਆਪਣੇ ਘਰੋਂ ਨਿਕਲੇ ਸਨ। ਆਕਾਸ਼ ਬਾਈਕ ਸਮੇਤ ਟਰੱਕ ਦੇ ਹੇਠਾਂ ਫਸ ਗਿਆ, ਜਿਸ ਨਾਲ ਵਾਹਨ 'ਚ ਅੱਗ ਲੱਗ ਗਈ। ਪੁਲਸ ਮੁਤਾਬਕ ਹਾਦਸੇ ਵਿਚ ਆਕਾਸ਼ ਦੀ ਸੜਨ ਨਾਲ ਮੌਤ ਹੋ ਗਈ, ਜਦਕਿ ਵਿਜੇ ਨੇ ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਵਿਲਕਦੇ ਰਹਿ ਗਏ ਮਾਸੂਮ
ਧੌਲਪੁਰ ਪੁਲਸ ਮੁਤਾਬਕ ਮ੍ਰਿਤਕਾਂ 'ਚ ਇਕ ਨੌਜਵਾਨ ਗੰਗਾਪੁਰ ਸਿਟੀ ਵਿਚ ਟੀਚਰ ਦੀ ਜੁਆਈਨਿੰਗ ਲਈ ਆਪਣੇ ਭਰਾ ਨਾਲ ਜਾ ਰਿਹਾ ਸੀ। ਇਸ ਹਾਦਸੇ ਵਿਚ ਦੋਹਾਂ ਦੀ ਜਾਨ ਚੱਲੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬਾੜੀ ਹਸਪਤਾਲ ਦੀ ਮੁਰਦਾਘਰ ਵਿਚ ਰਖਵਾਇਆ ਹੈ।
ਇਹ ਵੀ ਪੜ੍ਹੋ- 30 ਰੁਪਏ ਨੂੰ ਲੈ ਕੇ ਪਿਆ ਬਖੇੜਾ, ਦੋਸਤਾਂ ਨੇ 11ਵੀਂ 'ਚ ਪੜ੍ਹਦੇ ਦੋਸਤ ਨੂੰ ਦਿੱਤੀ ਬੇਰਹਿਮ ਮੌਤ
ਦਰਅਸਲ ਸਦਰ ਥਾਣਾ ਇਲਾਕੇ ਦੇ ਪਿੰਡ ਸੁੰਦਰਪੁਰ ਦੇ ਰਹਿਣ ਵਾਲੇ ਵਿਜੇ ਦੀ ਥਰਡ ਗਰੇਡ ਦੇ ਟੀਚਰ ਵਿਚ ਸਿਲੈਕਸ਼ਨ ਹੋਈ ਸੀ। ਵਿਜੇ ਆਪਣੇ ਭਰਾ ਆਕਾਸ਼ ਨਾਲ ਸਵੇਰੇ ਗੰਗਾਪੁਰ ਸਿਟੀ ਜਾ ਰਿਹਾ ਸੀ। ਰਸਤੇ 'ਚ ਬਿਜੌਲੀ ਚੌਂਕੀ ਨੇੜੇ NH11B 'ਤੇ ਬਾਈਕ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਜਦੋਂ ਬਾਈਕ ਟਰੱਕ ਦੇ ਹੇਠਾਂ ਆ ਗਈ ਤਾਂ ਉਹ ਅੰਦਰ ਹੀ ਫਸ ਗਈ ਅਤੇ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਇਸ ਕਾਰਨ ਦੋਹਾਂ ਨੌਜਵਾਨਾਂ ਮੌਤ ਹੋ ਗਈ। ਪਰਿਵਾਰ ਮੁਤਾਬਕ ਵਰ੍ਹਿਆਂ ਤੋਂ ਸਰਕਾਰੀ ਭਰਤੀ ਪ੍ਰੀਖਿਆ ਵਿਚ ਸਫ਼ਲਤਾ ਦਾ ਵਿਜੇ ਦਾ ਸੁਫ਼ਨਾ ਪੂਰਾ ਹੋਣ ਹੀ ਵਾਲਾ ਸੀ ਪਰ ਹਾਦਸੇ ਵਿਚ ਉਸ ਦੀ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੱਧ ਪ੍ਰਦੇਸ਼ 'ਚ ਹਵਾਈ ਫ਼ੌਜ ਦੇ 2 ਕਰਮਚਾਰੀਆਂ ਦੀ ਝਰਨੇ 'ਚ ਡੁੱਬਣ ਨਾਲ ਮੌਤ
NEXT STORY