ਦਮੋਹ, (ਇੰਟ.)- ਮੱਧ ਪ੍ਰਦੇਸ਼ ਦੇ ਦਮੋਹ ’ਚ ਇਕ ਬੈਂਕ ਵਿਚ ਹੋਈ 42 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਪੁਲਸ ਨੇ ਕੁਝ ਘੰਟਿਆਂ ’ਚ ਹੀ ਹੱਲ ਕਰ ਲਿਆ ਹੈ। ਮਾਮਲੇ ’ਚ ਵੱਡਾ ਖ਼ੁਲਾਸਾ ਕਰਦਿਆਂ ਪੁਲਸ ਨੇ ਬੁੱਧਵਾਰ ਦੱਸਿਆ ਕਿ ਸ਼ਿਕਾਇਤਕਰਤਾ ਬੈਂਕ ਮੁਲਾਜ਼ਮ ਹੀ ਇਸ ਲੁੱਟ ਦਾ ਮਾਸਟਰਮਾਈਂਡ ਹੈ। ਮੁਲਜ਼ਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਦੱਸਣਯੋਗ ਹੈ ਕਿ ਮੰਗਲਵਾਰ ਰਾਤ ਦਮੋਹ ਜ਼ਿਲੇ ਦੇ ਮਗਰੋਨ ਥਾਣਾ ਖੇਤਰ ਦੇ ਫਤਿਹਪੁਰ ਚੌਕੀ ਅਧੀਨ ਮਧਿਆਂਚਲ ਗ੍ਰਾਮੀਣ ਬੈਂਕ ਤੋਂ 42 ਲੱਖ ਰੁਪਏ ਲੁੱਟ ਲਏ ਗਏ ਸਨ। ਸ਼ਿਕਾਇਤਕਰਤਾ ਬੈਂਕ ਕਰਮਚਾਰੀ ਨੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਪੁਲਸ ਨੂੰ ਗੁੰਮਰਾਹ ਕਰਦੇ ਹੋਏ ਮੁਲਜ਼ਮ ਨੇ ਸ਼ਿਕਾਇਤ ਦੇ ਸਮੇਂ ਦੱਸਿਆ ਸੀ ਕਿ 5 ਤੋਂ ਵੱਧ ਨਕਾਬਪੋਸ਼ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਸ ਟੀਮ ਨੇ ਬੁੱਧਵਾਰ ਸਵੇਰੇ ਇਸ ਸਾਰੀ ਫਰਜ਼ੀ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕੀਤਾ। ਪੁਲਸ ਸੁਪਰਡੈਂਟ ਅਨੁਸਾਰ ਲੁੱਟੀ ਗਈ ਰਕਮ ਬਰਾਮਦ ਕਰ ਲਈ ਗਈ ਹੈ।
ਦਿੱਲੀ ਤੋਂ ਵਡੋਦਰਾ ਜਾਣ ਵਾਲੀ ਫਲਾਈਟ 'ਚ ਟਿਸ਼ੂ ਪੇਪਰ 'ਤੇ 'ਬੰਬ' ਲਿਖਿਆ ਮਿਲਿਆ, ਘਬਰਾਏ ਯਾਤਰੀ
NEXT STORY