ਨਵੀਂ ਦਿੱਲੀ: ਅੱਜ ਦੇਸ਼ ਭਰ ਵਿਚ ਗਣੇਸ਼ ਚਤੁਰਥੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਕਈ ਸੂਬਿਆਂ ਵਿਚ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੇ ਬੈਂਕ ਬੰਦ ਰਹਿਣਗੇ। ਹਾਲਾਂਕਿ ਅੱਜ ਮਹੀਨੇ ਦਾ ਪਹਿਲਾ ਸ਼ਨੀਵਾਰ ਹੈ, ਜਦੋਂ ਆਮਤੌਰ 'ਤੇ ਬੈਂਕ ਖੁੱਲ੍ਹੇ ਰਹਿੰਦੇ ਹਨ, ਪਰ ਗਣੇਸ਼ ਚਤੁਰਥੀ ਮੌਕੇ ਕਈ ਸੂਬਿਆਂ ਵਿਚ ਬੈਂਕਿੰਗ ਸੇਵਾਵਾਂ ਨਹੀਂ ਮਿਲਣਗੀਆਂ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਅੱਜ ਗੁਜਰਾਤ, ਮਹਾਰਾਸ਼ਟਰ, ਕਰਨਾਟਕਾ, ਓਡੀਸ਼ਾ, ਤਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਗੋਆ ਵਿਚ ਬੈਂਕ ਬੰਦ ਰਹਿਣਗੇ। ਹਾਲਾਂਕਿ ਬਾਕੀ ਸੂਬਿਆਂ ਵਿਚ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਦੱਸ ਦਈਏ ਕਿ ਗਣੇਸ਼ ਚਤੁਰਥੀ ਭਗਵਾਨ ਸ਼੍ਰੀ ਗਣੇਸ਼ ਜੀ ਦੀ ਅਰਾਧਨਾ ਲਈ ਮਨਾਇਆ ਜਾਣ ਵਾਲਾ ਪ੍ਰਮੁੱਖ ਹਿੰਦੂ ਤਿਉਹਾਰ ਹੈ। ਇਸ ਦਿਨ ਸ਼ਰਧਾਲੂਆਂ ਵੱਲੋਂ ਘਰਾਂ ਅਤੇ ਜਨਤਕ ਪੰਡਾਲਾਂ ਵਿਚ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CBSE ਬੋਰਡ ਪ੍ਰੀਖਿਆਵਾਂ ਸਬੰਧੀ ਜ਼ਰੂਰੀ ਖ਼ਬਰ ; ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਈ ਸ਼ੁਰੂ
NEXT STORY